ਕਿਸਾਨ ਮਜ਼ਦੂਰ ਨੌਜਵਾਨ ਏਕਤਾ ਜਥੇਬੰਦੀ ਦੇ ਨਵੀਆਂ ਇਕਾਈਆਂ ਦਾ ਗਠਨ, ਇੰਡੋ-ਅਮਰੀਕਾ ਟਰੇਡ ਡੀਲ ਦੀ ਨਿਖੇਦੀ ਕੀਤੀ

ਨਵੀਂ ਕਮੇਟੀ ਦੇ ਗਠਨ ਮੌਕੇ ਜਾਣਕਾਰੀ ਸਾਂਝੀ ਕਰਦੇ ਹੋਏ ਜਥੇਬੰਦੀ ਦੇ ਆਗੂ। (ਜ਼ੀਸ਼ਾਨ)


ਕਾਦੀਆਂ, 5 ਮਾਰਚ (ਜ਼ੀਸ਼ਾਨ) – ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ ਜਥੇਬੰਦੀ ਵੱਲੋਂ ਬਲਾਕ ਬਾਬਾ ਮੱਕਾ ਸਾਹਿਬ ਅਧੀਨ ਕਾਦੀਆਂ ਦੇ ਪਿੰਡ ਕੂਟਾਂ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦੌਰਾਨ 21 ਮੈਂਬਰੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਹਰਵਿੰਦਰ ਸਿੰਘ ਖੁਜਾਲ਼ਾ ਨੇ ਦੱਸਿਆ ਕਿ ਜਥੇਬੰਦੀ ਦੇ ਵਧਾਰੇ ਅਤੇ ਪਸਾਰੇ ਲਈ ਵੱਖ-ਵੱਖ ਪਿੰਡਾਂ ਵਿੱਚ ਨਵੀਆਂ ਇਕਾਈਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਰਭਜਨ ਸਿੰਘ ਨੱਤ, ਬਾਬਾ ਸੀਤਲ ਸਿੰਘ, ਮੰਗਲ ਸਿੰਘ ਧੀਰਾ, ਸਾਹਿਬ ਸਿੰਘ ਲੀਲ ਕਲਾਂ, ਬਲਬੀਰ ਸਿੰਘ ਭੈਣੀਆਂ, ਸਰਵਣ ਸਿੰਘ ਭਾਂਮੜੀ, ਬਲਜੀਤ ਸਿੰਘ ਨੱਤ ਅਤੇ ਸ਼ਮਸ਼ੇਰ ਸਿੰਘ ਨੱਤ ਦੀ ਅਗਵਾਈ ਵਿੱਚ ਪਿੰਡ ਕੂਟਾਂ ਵਿੱਚ ਨਵੀਂ ਇਕਾਈ ਬਣਾਈ ਗਈ।
ਨਵੀਂ ਬਣੀ 21 ਮੈਂਬਰੀ ਕਮੇਟੀ ਵਿੱਚ ਜੋਗਾ ਸਿੰਘ ਨੂੰ ਪ੍ਰਧਾਨ, ਕਰਤਾਰ ਸਿੰਘ ਨੂੰ ਸਕੱਤਰ, ਨਰਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਨੂੰ ਮੀਤ ਪ੍ਰਧਾਨ, ਜਗਦੀਪ ਸਿੰਘ ਨੂੰ ਖਜਾਨਚੀ ਅਤੇ ਗੁਰਦੀਪ ਸਿੰਘ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਮੇਜਰ ਸਿੰਘ ਸਮੇਤ ਹੋਰ ਮੈਂਬਰਾਂ ਨੂੰ ਵੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਇੰਡੋ-ਅਮਰੀਕਾ ਟਰੇਡ ਡੀਲ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਇਸ ਦੀ ਨਿਖੇਦੀ ਕੀਤੀ। ਇਸ ਦੌਰਾਨ ਵੱਖ-ਵੱਖ ਕਿਸਾਨੀ ਅਤੇ ਮਜ਼ਦੂਰ ਮਸਲਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੇ ਸਮਿਆਂ ਵਿੱਚ ਕੀਤੇ ਜਾਣ ਵਾਲੇ ਸੰਘਰਸ਼ਾਂ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ।
ਇਸ ਮੌਕੇ ਨਵੀਂ ਬਣੀ ਕਮੇਟੀ ਦੇ ਮੈਂਬਰਾਂ ਨੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਕਿ ਉਹ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਗੇ। ਮੀਟਿੰਗ ਦੌਰਾਨ ਮੇਜਰ ਸਿੰਘ ਸਮੇਤ ਕਈ ਕਿਸਾਨ ਆਗੂ ਵੀ ਹਾਜ਼ਰ ਸਨ।


Post a Comment

© Qadian Times. All rights reserved. Distributed by ASThemesWorld