| ਅੰਤਰਰਾਸ਼ਟਰੀ ਕਬੱਡੀ ਖਿਡਾਰੀ ਖ਼ਾਨ ਭੈਣੀਆਂ ਦਾ ਪਿੰਡ ਵਾਸੀ ਸਨਮਾਨ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 2 ਜਨਵਰੀ (ਜ਼ੀਸ਼ਾਨ) – ਅੰਤਰਰਾਸ਼ਟਰੀ ਕਬੱਡੀ ਖਿਡਾਰੀ ਫਹੀਮ ਅਹਿਮਦ (ਖ਼ਾਨ ਭੈਣੀਆਂ) ਦਾ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਖ਼ਾਨ ਭੈਣੀਆਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਕਬੱਡੀ ਕੋਚ ਡਾ. ਬਲਬੀਰ ਸਿੰਘ ਭੈਣੀ ਬਾਂਗਰ ਅਤੇ ਆਪਣੇ ਮਾਤਾ–ਪਿਤਾ ਨੂੰ ਦਿੱਤਾ ਅਤੇ ਕਿਹਾ ਕਿ ਉਹ ਭਵਿੱਖ ਵਿੱਚ ਭਾਰਤ ਦੀ ਟੀਮ ਵੱਲੋਂ ਖੇਡ ਕੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ।
ਖ਼ਾਨ ਨੇ ਦੱਸਿਆ ਕਿ ਉਸ ਨੇ ਨਿਊਜ਼ੀਲੈਂਡ ਸਮੇਤ ਕਈ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਹਾਲ ਹੀ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯੂਥ ਕਲੱਬ ਮੁਲਾਵਾਲ ਵੱਲੋਂ ਕਰਵਾਏ 16ਵੇਂ ਕਬੱਡੀ ਕੱਪ ਵਿੱਚ ਫੋਰਡ ਟਰੈਕਟਰ ਜਿੱਤ ਕੇ ਪਿੰਡ ਦਾ ਮਾਣ ਵਧਾਇਆ।
ਖ਼ਾਨ ਭੈਣੀਆਂ ਨੇ ਆਪਣੇ ਕਬੱਡੀ ਕੋਚ ਡਾ. ਬਲਬੀਰ ਸਿੰਘ ਭੈਣੀ ਬਾਂਗਰ ਨੂੰ ਮੋਟਰ ਸਾਈਕਲ ਦੇਕੇ ਆਪਣੇ ਉਸਤਾਦ ਨੂੰ ਮਾਨ ਬਖਸ਼ਿਆ। ਅਤੇ ਹਰ ਜਿੱਤ ਦਾ ਸਿਹਰਾ ਆਪਣੇ ਉਸਤਾਦ ਨੂੰ ਦਿੱਤਾ।
ਪਿੰਡ ਪਹੁੰਚਣ 'ਤੇ ਐਕਸ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੋਨਾ ਬਾਜਵਾ ਦੀ ਅਗਵਾਈ ਵਿੱਚ ਖ਼ਾਨ ਭੈਣੀਆਂ ਨੂੰ ਦੇਸੀ ਘਿਓ, ਸਰੋਪਾ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਸੋਨਾ ਬਾਜਵਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਡਾ. ਬਲਬੀਰ ਸਿੰਘ ਬੱਲੀ, ਪੰਜਾਬੀ ਗਾਇਕ ਰਾਜ ਸੋਹਲ ਭੈਣੀ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਕੈਪਟਨ ਜਨਕ ਸਿੰਘ ਸੋਹਲ, ਦਰਸ਼ਨ ਸਿੰਘ, ਮਨਜੀਤ ਸਿੰਘ ਬੰਟੀ, ਜਨਕ ਰਾਜ, ਸ਼ਮੀਮ ਅਹਿਮਦ, ਦਲਬੀਰ ਸਿੰਘ ਲੰਬੜਦਾਰ, ਅਸ਼ਵਨੀ ਵਿਰਦੀ, ਜ਼ੋਰਾਵਰ ਸਿੰਘ, ਧਿਆਨ ਸਿੰਘ, ਗੁਰਚਰਨ ਸਿੰਘ, ਨਿਰਮਲ ਸਿੰਘ ਫੌਜੀ, ਰਾਜਿੰਦਰ ਸਿੰਘ ਕਾਲੀ, ਰਮੇਸ਼ ਸਿੰਘ, ਤਕਰੀਮ ਅਹਿਮਦ, ਸ਼ਿਰਾਜ ਅਹਿਮਦ, ਸ਼ਬੀਰ ਅਹਿਮਦ ਸ਼ਾਲੂ, ਸੁਖਜੀਤ ਸਿੰਘ, ਗੁਰਬਿੰਦਰ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।