| ਭੈਣੀ ਬਾਂਗਰ ਵਿੱਚ ਜਿਮ ਦੇ ਉਦਘਾਟਨ ਮੌਕੇ ਬਲਵਿੰਦਰ ਸਿੰਘ ਸੋਨਾ ਬਾਜਵਾ ਅਤੇ ਪਿੰਡ ਵਾਸੀ। (ਜ਼ੀਸ਼ਾਨ) |
ਕਾਦੀਆਂ, 16 ਜਨਵਰੀ (ਜ਼ੀਸ਼ਾਨ) – ਨਜ਼ਦੀਕੀ ਪਿੰਡ ਭੈਣੀ ਬਾਂਗਰ ਵਿੱਚ ਲੰਬੇ ਸਮੇਂ ਤੋਂ ਬੰਦ ਪਈ ਜਿਮ ਨੂੰ ਨਵੀਨੀਕਰਨ ਕਰਕੇ ਮੁੜ ਨੌਜਵਾਨਾਂ ਲਈ ਖੋਲ੍ਹਿਆ ਗਿਆ। ਇਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਐਕਸ-ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੋਨਾ ਬਾਜਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਅਤੇ ਗਰਾਊਂਡ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਅਤੇ ਜਿਮ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨੌਜਵਾਨਾਂ ਦੀ ਹੈ।
ਉਨ੍ਹਾਂ ਨੇ ਜਲਦੀ ਹੀ ਗਰਾਊਂਡ ਵਿੱਚ ਟੂਰਨਾਮੈਂਟ ਕਰਵਾਉਣ ਦਾ ਭਰੋਸਾ ਵੀ ਦਿੱਤਾ। ਸਮਾਗਮ ਦੌਰਾਨ ਮਨਜੀਤ ਸਿੰਘ ਬੰਟੀ, ਕੈਪਟਨ ਜਨਕ ਸਿੰਘ ਸੋਹਲ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਫਹੀਮ ਅਹਿਮਦ ਖ਼ਾਨ, ਕੋਚ ਡਾ. ਬਲਬੀਰ ਸਿੰਘ, ਗਾਇਕ ਰਾਜ ਸੋਹਲ ਸਮੇਤ ਪਿੰਡ ਦੇ ਕਈ ਪਤਵੰਤੇ ਅਤੇ ਨੌਜਵਾਨ ਹਾਜ਼ਰ ਰਹੇ।