ਸੰਤ ਬਾਬਾ ਲਾਲ ਸਿੰਘ ਜੀ ਦੀ ਬਰਸੀ ਮੌਕੇ ਗਰੀਬ ਬੱਚਿਆਂ ਨੂੰ ਸਕੂਲ ਵੰਡੇ ਬੈਗ

ਸੰਤ ਬਾਬਾ ਲਾਲ ਸਿੰਘ ਜੀ ਦੀ ਬਰਸੀ ਮੌਕੇ ਸੇਵਾਦਾਰ ਕੁਲਦੀਪ ਸਿੰਘ ਗਰੀਬ ਬੱਚਿਆਂ ਨੂੰ ਸਕੂਲ ਬੈਗ ਵੰਡਦੇ ਹੋਏ। (ਜ਼ੀਸ਼ਾਨ)

ਕਾਦੀਆਂ, 17 ਜਨਵਰੀ (ਜ਼ੀਸ਼ਾਨ) – ਨਜ਼ਦੀਕੀ ਪਿੰਡ ਨਾਨੋਵਾਲ ਖ਼ੁਰਦ ਵਿਖੇ ਸਥਿਤ ਗੁਰਦੁਆਰਾ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੇ ਤਪ ਅਸਥਾਨ ਤੇ ਸੰਤਾਂ ਦੀ ਸਾਲਾਨਾ ਬਰਸੀ ਮੌਕੇ ਕੁੱਲੀ ਸੇਵਾਦਾਰ ਕੁਲਦੀਪ ਸਿੰਘ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲ ਬੈਗ ਵੰਡੇ ਗਏ। 
ਇਸ ਮੌਕੇ ਤੇ ਗੱਲਬਾਤ ਕਰਦਿਆਂ ਸੇਵਾਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਅਸੀ ਸੰਤਾਂ ਵੱਲੋਂ ਆਰੰਭੇ ਕਾਰਜ ਜਿਵੇਂ ਗਾਊ ਸਾਲਾਂ ਦੇ ਨਾਲ ਨਾਲ ਗਰੀਬਾਂ , ਬੇਸਹਾਰਾ , ਬਜ਼ੁਰਗਾਂ, ਵਿਧਵਾ, ਸਾਧੂਆਂ - ਸੰਤਾਂ ਆਦਿ ਲੋੜਵੰਦਾਂ ਨੂੰ ਕੰਬਲ ,ਰਾਸ਼ਨ ਤੋਂ ਇਲਾਵਾ ਹੋਰ ਲੋੜੀਦਾ ਸਮਾਨ ਦਿੱਤਾ ਜਾਂਦਾ ਸੀ, ਉਸੇ ਸੇਵਾ ਨੂੰ ਅੱਗੇ ਤੋਰਦੇ ਹੋਏ ਸੰਤਾਂ ਦੀ ਬਰਸੀ ਤੇ  ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੈਗ ਵੰਡ ਕੇ ਸੰਤਾਂ ਦੇ  ਪਾਏ ਪੂਰਨਿਆਂ ਤੇ ਚੱਲ ਰਹੇ ਹਾ ।  
ਉਨਾਂ ਅੱਗੇ ਕਿਹਾ ਕਿ ਇਹ ਸੇਵਾ ਇਸੇ ਤਰ੍ਹਾਂ ਬਿਨਾਂ ਕਿਸੇ ਭੇਦ ਭਾਵ ਦੇ ਚਲਦੀ ਰਹੇਗੀ।



Post a Comment

© Qadian Times. All rights reserved. Distributed by ASThemesWorld