ਕਾਦੀਆਂ ਵਿੱਚ ਤਿੰਨ ਥਾਵਾਂ ’ਤੇ ਸਵੇਰੇ-ਸਵੇਰੇ ਐਨਆਈਏ ਦੀ ਛਾਪੇਮਾਰੀ, ਮੋਬਾਇਲ ਸਿਮ ਮਾਮਲੇ ਦੀ ਜਾਂਚ ਤੇਜ਼

ਐਨਆਈਏ ਦੀ ਟੀਮ ਨਾਲ ਮੌਕੇ 'ਤੇ ਮੌਜੂਦ ਪੰਜਾਬ ਪੁਲਿਸ ਦੀ ਗੱਡੀ। (ਜ਼ੀਸ਼ਾਨ)

ਕਾਦੀਆਂ, 22 ਜਨਵਰੀ (ਜ਼ੀਸ਼ਾਨ)- ਅੱਜ ਤੜਕੇ ਐਨ.ਆਈ.ਏ. ਦੀ ਟੀਮ ਨੇ ਕਾਦੀਆਂ ਵਿੱਚ ਤਿੰਨ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਮੁਤਾਬਕ ਟੀਮ ਵੱਲੋਂ ਮੁਹੱਲਾ ਅਕਾਲਗੜ੍ਹ ਗੁਰੂ ਨਾਨਕ ਬਾਜ਼ਾਰ, ਮੁਹੱਲਾ ਧਰਮਪੁਰਾ ਕਾਦੀਆਂ ਅਤੇ ਪਿੰਡ ਭੈਣੀ ਬਾਂਗਰ ਵਿੱਚ ਕਾਰਵਾਈ ਕੀਤੀ ਗਈ।
ਮੁਹੱਲਾ ਅਕਾਲਗੜ੍ਹ ਗੁਰੂ ਨਾਨਕ ਬਾਜ਼ਾਰ ਵਿੱਚ ਕੀਤੀ ਗਈ ਜਾਂਚ ਮੋਬਾਇਲ ਸਿਮ ਦੇ ਗਲਤ ਇਸਤੇਮਾਲ ਨਾਲ ਜੁੜੀ ਦੱਸੀ ਜਾ ਰਹੀ ਹੈ, ਜਿੱਥੇ ਕਿਸੇ ਵਿਅਕਤੀ ਦੇ ਨਾਮ 'ਤੇ ਜਾਰੀ ਸਿਮ ਦੀ ਗਲਤ ਵਰਤੋਂ ਹੋਣ ਦੀ ਸ਼ੰਕਾ ਹੈ। ਟੀਮ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਕਰੀਬ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ ਗਈ।
ਉੱਧਰ, ਪਿੰਡ ਭੈਣੀ ਬਾਂਗਰ ਵਿੱਚ ਵੀ ਐਨਆਈਏ ਦੀ ਟੀਮ ਨੇ ਜਾਂਚ ਕੀਤੀ, ਜਿੱਥੇ ਕੁਝ ਸਮਾਂ ਪਹਿਲਾਂ ਵੀ ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਮੁਹੱਲਾ ਅਕਾਲਗੜ੍ਹ ਅਤੇ ਮੁਹੱਲਾ ਧਰਮਪੁਰਾ ਦੇ ਵਸਨੀਕਾਂ ਨੂੰ ਟੀਮ ਵੱਲੋਂ ਨਿਰਧਾਰਤ ਸਮੇਂ 'ਤੇ ਦਫ਼ਤਰ ਹਾਜ਼ਰ ਹੋ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਪੰਜਾਬ ਪੁਲਿਸ ਦੀ ਮਦਦ ਨਾਲ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਮਾਮਲੇ ਦੀ ਅਗਲੀ ਜਾਣਕਾਰੀ ਦੀ ਉਡੀਕ ਕਰ ਰਹੇ ਹਨ।

Post a Comment

© Qadian Times. All rights reserved. Distributed by ASThemesWorld