ਦਿਨ ਦਿਹਾੜੇ ਚੋਰ ਦੇ ਵੱਲੋਂ ਸਬਜ਼ੀ ਵਾਲੀ ਦੁਕਾਨ ਤੋਂ ਪਿਆਜਾਂ ਦਾ ਬੋਰਾ ਚੋਰੀ

ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਸਬਜ਼ੀ ਵਿਕਰੇਤਾ ਨਰੇਸ਼ ਕੁਮਾਰ। (ਜ਼ੀਸ਼ਾਨ)

ਕਾਦੀਆਂ, 22 ਜਨਵਰੀ (ਜ਼ੀਸ਼ਾਨ)- ਕਾਦੀਆ ਦੇ ਬੁੱਟਰ ਰੋਡ ਚੋੋਕ ਅਤੇ ਛੋਟੇ ਬਿਜਲੀ ਘਰ ਦੇ ਸਾਹਮਣੇ ਸਬਜ਼ੀ ਦੀ ਰੇਹੜੀ ਫੜੀ ਲਗਾਉਣ ਵਾਲੇ ਵਿਅਕਤੀ ਦਾ ਪਿਆਜਾਂ ਦਾ ਬੋਰਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।  
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਹੜੀ ਫੜੀ ਲਗਾਉਣ ਵਾਲੇ ਮਾਲਕ ਨਰੇਸ਼ ਕੁਮਾਰ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣਾ ਅੱਡਾ ਲਗਾ ਕੇ ਘਰ ਚਲਾ ਗਿਆ ਤਾਂ ਉਸ ਦੇ ਪਿੱਛੋਂ ਕਿਸੇ ਚੋਰ ਵੱਲੋਂ ਉਸ ਦਾ ਪਿਆਜਾਂ ਦਾ ਭਰਿਆ ਤੋੜਾ ਚੋਰੀ ਕਰ ਲਿਆ ਗਿਆ। ਜਿਸ ਦੀ ਕੁੱਲ ਕੀਮਤ ਮਾਰਕੀਟ ਵਿੱਚ 1200 ਰੁਪਏ ਦੇ ਕਰੀਬ ਬਣਦੀ ਹੈ। ਇੱਥੇ ਇਹ ਵੀ ਜ਼ਿਕਰ ਯੋਗ ਹੈ ਉਸ ਦੀ ਦੁਕਾਨ ਦੇ ਲਾਗੋ ਕੁਝ ਸਮਾਂ ਪਹਿਲਾਂ ਛੋਲੇ ਭਠੂਰਿਆਂ ਵਾਲੀ ਦੁਕਾਨ ਵਿੱਚੋਂ ਇੱਕ ਜੂਸਰ ਗਰੈਂਡਰ ਤੇ ਕੋਈ ਪੈਸੇ ਵੀ ਚੋਰੀ ਹੋਏ ਸਨ ਅਤੇ ਨਾਲ ਹੀ ਪਿਛਲੇ ਪਾਸੇ ਲੱਗਦੀ ਆਟਾ ਚੱਕੀ ਮਸ਼ੀਨ ਤੋਂ 5 ਹਜਾਰ ਰੁਪਏ ਦੀ ਨਗਦੀ ਚੋਰਾਂ ਵੱਲੋਂ ਚੋਰੀ ਕੀਤੀ ਗਈ ਸੀ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਬਜ਼ੀ ਵਿਕਰੇਤਾ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਹੁਣ ਪਹਿਰਾ ਵਧਾਉਣਾ ਪਵੇਗਾ। ਕਿਉਂਕਿ ਰਾਤ ਤਾਂ ਰਾਤ ਹੁਣ ਤਾਂ ਚੋਰ ਦਿਨ ਦਿਹਾੜੇ ਹੀ ਚੋਰੀਆਂ ਕਰ ਰਹੇ ਹਨ। ਚਿੱਟੇ ਦਿਨ ਹੋਈ ਇਸ ਵਾਰਦਾਤ ਤੋਂ ਬਾਅਦ ਇੰਝ ਲੱਗਦਾ ਹੈ ਕਿ ਸਥਾਨਕ ਪੁਲਿਸ ਪ੍ਰਸ਼ਾਸਨ ਦਾ ਵੀ ਚੋਰਾਂ ਦੇ ਉੱਪਰ ਕੋਈ ਡਰ ਨਹੀਂ ਹੈ। ਅਤੇ ਚੋਰ ਬੇਖੌਫ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।

Post a Comment

© Qadian Times. All rights reserved. Distributed by ASThemesWorld