ਪਿੰਡ ਰਾਮਪੁਰ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਢਿਆ ਮਹਾਨ ਨਗਰ ਕੀਰਤਨ

ਪਿੰਡ ਰਾਮਪੁਰ ਤੋਂ ਕੱਢੇ ਮਹਾਨ ਨਗਰ ਕੀਰਤਨ ਵਿੱਚ ਪ੍ਰਬੰਧਕ, ਅਗਵਾਈ ਕਰ ਰਹੇ ਪੰਜ ਪਿਆਰੇ ਸਿੰਘ ਸਾਹਿਬਾਨ ਅਤੇ ਸਜਾਈ ਗਈ ਪਾਲਕੀ ਸਾਹਿਬ ਨਾਲ ਸੰਗਤ। (ਜ਼ੀਸ਼ਾਨ)

ਕਾਦੀਆਂ, 6 ਜਨਵਰੀ (ਜ਼ੀਸ਼ਾਨ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਰਾਮਪੁਰ ਵਿੱਚ ਪ੍ਰਬੰਧਕਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਬਾਬਾ ਜੀਵਨ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਿਕਲਿਆ ਨਗਰ ਕੀਰਤਨ ਗੁਰਦੁਆਰਾ ਟਾਹਲੀ ਸਾਹਿਬ, ਰਜ਼ਾਦਾ, ਬੁੱਟਰ ਰੋਡ ਕਾਦੀਆਂ, ਛੋਟਾ ਬਿਜਲੀ ਘਰ ਚੌਂਕ, ਬਸ ਸਟੈਂਡ ਕਾਦੀਆਂ, ਜੱਸਾ ਸਿੰਘ ਰਾਮਗੜੀਆ ਚੌਂਕ, ਬਟਾਲਾ-ਕਾਦੀਆਂ ਰੋਡ, ਨਾਥਪੁਰ, ਭਗਤਪੁਰਾ ਕੈਂਪ ਤੋਂ ਹੁੰਦਾ ਹੋਇਆ ਮੁੜ ਪਿੰਡ ਰਾਮਪੁਰ ਵਿੱਚ ਸੰਪੂਰਨ ਹੋਇਆ।
ਨਗਰ ਕੀਰਤਨ ਦੌਰਾਨ ਢਾਡੀ ਅਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ, ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ। ਰਸਤੇ ਵਿੱਚ ਸੰਗਤਾਂ ਨੇ ਸਜਾਵਟੀ ਗੇਟ ਲਗਾ ਕੇ, ਫੁੱਲਾਂ ਦੀ ਵਰਖਾ ਕਰਕੇ ਅਤੇ ਗੁਰੂ ਜੀ ਦੇ ਨਾਮ ਦੇ ਅਤੁੱਟ ਲੰਗਰ ਲਗਾ ਕੇ ਭਰਵਾਂ ਸਵਾਗਤ ਕੀਤਾ। ਪ੍ਰਬੰਧਕਾਂ ਵੱਲੋਂ ਪੰਜ ਪਿਆਰਿਆਂ ਦਾ ਵਿਸ਼ੇਸ਼ ਸਨਮਾਨ ਕਰਕੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ।
ਇਸ ਮੌਕੇ ਪ੍ਰਧਾਨ ਗੁਰਮੁੱਖ ਸਿੰਘ, ਹਰਦੀਪ ਸਿੰਘ, ਸਕੱਤਰ ਸਿੰਘ ਆਤਿਸ਼ਬਾਜ਼, ਐਨਆਰਆਈ ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ ਆਤਿਸ਼ਬਾਜ਼, ਸਰਬਜੀਤ ਸਿੰਘ ਠੇਕੇਦਾਰ, ਨਿਰਵੈਲ ਸਿੰਘ, ਪ੍ਰਦੀਪ ਸਿੰਘ, ਤਾਰਾ ਸਿੰਘ ਫੌਜੀ, ਵਰਿੰਦਰ ਸਿੰਘ, ਮਨਦੀਪ ਸਿੰਘ, ਗੁਰਮੀਤ ਸਿੰਘ, ਵਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।


Post a Comment

© Qadian Times. All rights reserved. Distributed by ASThemesWorld