| ਲੋਹੜੀ ਮੌਕੇ ਪਿੰਡ ਕੋਟ ਟੋਡਰ ਮੱਲ ਵਿੱਚ ਗੰਨੇ ਦੇ ਰਸ ਦੇ ਫ੍ਰੀ ਲੰਗਰ ਦਾ ਦ੍ਰਿਸ਼। (ਜ਼ੀਸ਼ਾਨ) |
ਕਾਦੀਆਂ, 13 ਜਨਵਰੀ (ਜ਼ੀਸ਼ਾਨ) – ਨਜ਼ਦੀਕ ਪਿੰਡ ਕੋਟ ਟੋਡਰ ਮੱਲ ਵਿਖੇ ਹਰ ਸਾਲ ਲੋਹੜੀ ਦੇ ਤਿਉਹਾਰ ਨੂੰ ਲੈਕੇ ਕਿ ਫ੍ਰੀ ਗੰਨੇ ਦੇ ਰਸ ਲੰਗਰ ਲਗਾਇਆ ਜਾਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਅਤੇ ਸੰਦੀਪ ਕੌਰ ਵਾਸੀ ਕੋਟ ਟੋਡਰ ਮੱਲ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਤੇ ਅੱਜ ਸਵੇਰੇ 4 ਵਜੇ ਤੋਂ ਗੰਨੇ ਦੇ ਰਸ ਦੀ ਲੋਕਾਂ ਲਈ ਲੰਗਰ ਲਗਾਇਆ। ਟਨਾਂ ਦੇ ਹਿਸਾਬ ਨਾਲ ਗੰਨੇ ਦੀ ਖਪਤ ਹੋਈ ਅਤੇ ਹਜ਼ਾਰਾਂ ਲੀਟਰ ਲੋਕਾਂ ਨੇ ਗੰਨੇ ਰਸ ਆਪਣੇ ਘਰਾਂ ਨੂੰ ਲਿਆਂਦਾ ਗਿਆ। ਕਿਸੇ ਕਿਸਮ ਦੀ ਕੋਈ ਬੰਦਿਸ਼ ਨਹੀਂ ਸੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।