ਪਿੰਡ ਬਸਰਾਏ ਚ ਚਾਰ ਸਾਹਿਬਜ਼ਾਦਿਆਂ ’ਤੇ ਆਧਾਰਿਤ ਵਿਖਾਈ ਫ਼ਿਲਮ, ਬੱਚਿਆਂ ਨੂੰ ਕੀਤਾ ਸਨਮਾਨਿਤ

ਪਿੰਡ ਬਸਰਾਏ ਚ ਫ਼ਿਲਮ ਉਪਰੰਤ ਬੱਚਿਆਂ ਦਾ ਸਨਮਾਨ ਕਰਦੇ ਹੋਏ ਕਲੱਬ ਦੇ ਮੈਂਬਰ। (ਜ਼ੀਸ਼ਾਨ)

ਕਾਦੀਆਂ, 15 ਜਨਵਰੀ (ਜ਼ੀਸ਼ਾਨ) – ਯੁਵਕ ਸੇਵਾਵਾਂ ਕਲੱਬ ਬਸਰਾਏ ਵੱਲੋਂ ਪਿੰਡ ਬਸਰਾਏ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਚਾਰ ਸਾਹਿਬਜ਼ਾਦਿਆਂ 'ਤੇ ਆਧਾਰਿਤ ਇਤਿਹਾਸਕ ਫ਼ਿਲਮ ਵਿਖਾਈ ਗਈ, ਜਿਸਨੂੰ ਸੰਗਤਾਂ ਅਤੇ ਬੱਚਿਆਂ ਵੱਲੋਂ ਖਾਸ ਦਿਲਚਸਪੀ ਨਾਲ ਦੇਖਿਆ ਗਿਆ।
ਫ਼ਿਲਮ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦੇ ਇਤਿਹਾਸ ਨੂੰ ਦਰਸਾਇਆ ਗਿਆ। ਪ੍ਰਦਰਸ਼ਨ ਮਗਰੋਂ ਬੱਚਿਆਂ ਤੋਂ ਪ੍ਰਸ਼ਨ ਪੁੱਛੇ ਗਏ ਅਤੇ ਸਹੀ ਉੱਤਰ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।
ਕਾਰਜਕ੍ਰਮ ਦੀ ਸਫ਼ਲਤਾ ਵਿੱਚ ਕਥਾਕਾਰ ਹਰਪ੍ਰੀਤ ਸਿੰਘ, ਗੁਰਸੇਵਕ ਸਿੰਘ ਅਤੇ ਸੰਦੀਪ ਸਿੰਘ ਬਾਜਵਾ ਦੀ ਅਹਿਮ ਭੂਮਿਕਾ ਰਹੀ। ਕਲੱਬ ਵੱਲੋਂ ਕਥਾਕਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਗ੍ਰੰਥੀ ਸਿੰਘ ਰਾਜਵਿੰਦਰ ਸਿੰਘ, ਦਿਲਬਾਗ ਸਿੰਘ (ਸਰਪ੍ਰਸਤ), ਹਰਿਸਿਮਰਨ ਸਿੰਘ, ਸਕੱਤਰ ਸਤਿਨਾਮ ਸਿੰਘ, ਲਾਡਾ, ਜਸਵੰਤ ਸਿੰਘ ਅਤੇ ਮੋਹਦੀਪ ਸਿੰਘ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld