| ਆਪ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਸੋਨਾ ਬਾਜਵਾ, ਮਨਜੀਤ ਸਿੰਘ ਬੰਟੀ, ਸੁਖਦੇਵ ਸਿੰਘ ਗੋਲਡੀ ਡੇਹਰੀਵਾਲ, ਸੁਖਦੇਵ ਸਿੰਘ ਧੰਦਲ ਜਾਣਕਾਰੀ ਦਿੰਦਿਆਂ।(ਜ਼ੀਸ਼ਾਨ) |
ਕਾਦੀਆਂ, 12 ਜਨਵਰੀ (ਜ਼ੀਸ਼ਾਨ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਐਕਸ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੋਨਾ ਬਾਜਵਾ, ਮਨਜੀਤ ਸਿੰਘ ਬੰਟੀ, ਸੀਨੀਅਰ ਆਗੂ ਸੁਖਦੇਵ ਸਿੰਘ ਗੋਲਡੀ ਡੇਹਰੀਵਾਲ, ਸੀਨੀਅਰ ਆਗੂ ਸੁਖਦੇਵ ਸਿੰਘ ਧੰਦਲ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਚੁੱਕੇ ਜਾ ਰਹੇ ਇਤਿਹਾਸਕ ਕਦਮਾਂ ਨਾਲ ਪੰਜਾਬ ਦਾ ਹਰ ਵਰਗ ਖੁਸ਼ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਜਮੀਨੀ ਪੱਧਰ ਤੇ ਪੂਰੇ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਸੱਚਮੁੱਚ ਲੋਕਾਂ ਦੀ ਹੈ।
ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਣਾ ਇੱਕ ਵੱਡੀ ਉਪਲਬਧੀ ਹੈ, ਖਾਸ ਤੌਰ ਤੇ ਦਿਨ ਦੇ ਸਮੇਂ ਖੇਤੀਬਾੜੀ ਲਈ ਬਿਜਲੀ ਦਿੱਤੇ ਜਾਣ ਦਾ ਫੈਸਲਾ ਕਿਸਾਨਾਂ ਨੇ ਵਰਦਾਨ ਸਾਬਿਤ ਹੋ ਰਿਹਾ ਹੈ। ਕਿਸਾਨ ਵਰਗ ਇਸ ਉਪਰਾਲੇ ਨਾਲ ਬਹੁਤ ਖੁਸ਼ ਹੈ ਤੇ ਸਰਕਾਰ ਦਾ ਧੰਨਵਾਦ ਕਰ ਰਿਹਾ ਹੈ। ਯੂਥ ਆਗੂਆਂ ਨੇ ਕਿਹਾ ਕੇ ਮੁੱਖ ਮੰਤਰੀ ਮਾਨ ਦੀ ਸਰਕਾਰ ਸਿੱਖਿਆ ਸਿਹਤ ਰੁਜ਼ਗਾਰ ਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਵੀ ਲਗਾਤਾਰ ਇਨਕਲਾਬੀ ਕਦਮ ਚੁੱਕ ਰਹੀ ਹੈ। ਪੰਜਾਬ ਨੂੰ ਤਰੱਕੀ ਦੇ ਰਾਹ ਤੇ ਅੱਗੇ ਲਿਜਾਣ ਲਈ ਜੋ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਉਹ ਆਉਣ ਵਾਲੇ ਸਮੇਂ ਵਿੱਚ ਸੂਬੇ ਨੂੰ ਇਕ ਮਿਸਾਲ ਬਣਾਉਣਗੀਆਂ। ਉਨਾਂ ਭਰੋਸਾ ਦਿੱਤਾ ਕਿ ਯੂਥ ਵਰਗ ਤੇ ਆਮ ਲੋਕ ਸਰਕਾਰ ਦੇ ਇਹਨਾਂ ਲੋਕ ਹਿਤੈਸ਼ੀ ਕਦਮਾਂ ਨਾਲ ਹਮੇਸ਼ਾ ਮਜਬੂਤੀ ਨਾਲ ਖੜੇ ਰਹਿਣਗੇ ।