ਸਹਾਇਕ ਲਾਈਨਮੈਨ ਤੋਂ ਲਾਈਨ ਮੈਨ ਬਣਨ ਤੇ ਮੁਲਾਜ਼ਮਾਂ ਦਾ ਕੀਤਾ ਸਨਮਾਨ

ਸਬ ਡਿਵੀਜ਼ਨ ਡੇਹਰੀਵਾਲ ਦਰੋਗਾ ਵਿਖੇ ਨਵੇਂ ਬਣੇ ਲਾਈਨਮੈਨਾਂ ਦਾ ਸਨਮਾਨ ਕਰਦੇ ਹੋਏ ਐਸਡੀਓ ਆਦਿ। (ਜ਼ੀਸ਼ਾਨ)

ਕਾਦੀਆਂ, 14 ਜਨਵਰੀ (ਜ਼ੀਸ਼ਾਨ) – ਸਬ ਡਿਵੀਜ਼ਨ ਡੇਹਰੀਵਾਲ ਦਰੋਗਾ ਵਿਖੇ ਸਹਾਇਕ ਲਾਈਨ ਮੈਨ ਤੋਂ ਲਾਈਨਮੈਨ ਬਣਨ ਤੇ ਸਬ ਡਿਵੀਜ਼ਨ ਦੇ ਐਸਡੀਓ ਅਤੇ ਹੋਰਨਾਂ ਦੇ ਵੱਲੋਂ ਮੁਲਾਜ਼ਮਾਂ ਦਾ ਸਰੋਪਾ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵੱਲੋਂ ਸ/ਡ ਡੇਹਰੀਵਾਲ ਦਰੋਗਾ ਵਿਖੇ ਯਾਦਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਲਾਈਨਮੈਨ ਬਨਣ ਤੇ ਸਨਮਾਨਿਤ ਕੀਤਾ ਗਿਆ।
ਲਾਈਨਮੈਨ ਬਣਨ ਉਪਰੰਤ ਯਾਦਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪਹਿਲਾ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਬਖੂਬੀ ਨਿਭਾਉਂਦੇ ਰਹਿਣਗੇ। ਅਤੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਨਗੇ ।
ਇਸ ਮੌਕੇ ਐਸਡੀਓ ਨੇ ਕਿਹਾ ਕਿ ਸਾਰੇ ਹੀ ਮੁਲਾਜ਼ਮਾਂ ਦੇ ਵੱਲੋਂ ਆਪਣੀ ਡਿਊਟੀ ਨੂੰ ਬਖੂਬੀ ਨਿਭਾਇਆ ਜਾ ਰਿਹਾ ਜਿਸ ਵਿੱਚ ਨਵੇਂ ਬਣੇ ਲਾਈਨਮੈਨਾਂ ਦੇ ਵੱਲੋਂ ਵੀ ਆਪਣੀ ਡਿਊਟੀ ਨੂੰ ਬਖੂਬੀ ਨਿਭਾਇਆ ਗਿਆ ਜਿਸਦੇ ਤਹਿਤ ਇਹਨਾਂ ਨੂੰ ਤਰੱਕੀ ਮਿਲੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਉਹ ਸਾਰੇ ਮੁਲਾਜ਼ਮਾਂ ਤੋਂ ਆਸ ਕਰਦੇ ਹਨ ਕਿ ਸਾਰੇ ਹੀ ਮੁਲਾਜ਼ਮ ਸਬ ਡਿਵੀਜ਼ਨ ਵਿੱਚ ਰਹਿ ਕੇ ਹਰੇਕ ਖਪਤਕਾਰ ਦੀ ਹਰ ਤਰ੍ਹਾਂ ਦੀ ਪਰੇਸ਼ਾਨੀ ਦਾ ਹੱਲ ਕਰਨਗੇ। ਅਤੇ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।  
ਇਸ ਮੌਕੇ ਤੇ ਐਸ.ਡੀ.ਓ ਨਰਿਪਜੀਤ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਜੇਈ ਬਲਵਿੰਦਰ ਸਿੰਘ, ਕਸ਼ਮੀਰ ਸਿੰਘ ਸੰਧੂ, ਭੁਪਿੰਦਰ ਸਿੰਘ, ਵਿਜੇ ਕੁਮਾਰ, ਹਰਪਾਲ ਸਿੰਘ, ਹਰਜਿੰਦਰ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld