| ਕਾਦੀਆਂ ਦੇ ਸ਼ਿਵਾਲਾ ਚੌਂਕ ਵਿੱਚ ਲੋਹੜੀ ਮੌਕੇ ਪੂਜਾ ਕਰਦੇ ਪੰਡਿਤ ਪ੍ਰਮੋਦ ਸ਼ਾਸਤਰੀ ਅਤੇ ਨਾਲ ਕਸ਼ਮੀਰ ਸਿੰਘ ਰਾਜਪੂਤ ਸਮੇਤ ਹੋਰ ਆਗੂ। (ਜ਼ੀਸ਼ਾਨ) |
ਕਾਦੀਆਂ, 13 ਜਨਵਰੀ (ਜ਼ੀਸ਼ਾਨ) – ਸਥਾਨਕ ਮੇਨ ਬਾਜ਼ਾਰ ਦੇ ਦੁਕਾਨਦਾਰਾਂ, ਸਵਰਨਕਾਰਾਂ ਅਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸ਼ਿਵਾਲਾ ਚੌਂਕ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕਸ਼ਮੀਰ ਸਿੰਘ ਰਾਜਪੂਤ ਦੀ ਅਗਵਾਈ ਹੇਠ ਦੁਕਾਨਦਾਰਾਂ, ਸਵਰਨਕਾਰਾਂ ਅਤੇ ਸ਼ਹਿਰ ਦੇ ਮੋਤਬਰ ਲੋਕਾਂ ਨੇ ਇਕੱਠੇ ਹੋ ਕੇ ਸ਼ਿਵਾਲਾ ਮੰਦਰ ਚੌਂਕ ਵਿੱਚ ਲੋਹੜੀ ਬਾਲੀ। ਇਸ ਦੌਰਾਨ ਰੇਵੜੀਆਂ ਅਤੇ ਮੂੰਗਫਲੀਆਂ ਵੀ ਵੰਡੀਆਂ ਗਈਆਂ।
ਕਸ਼ਮੀਰ ਸਿੰਘ ਰਾਜਪੂਤ ਨੇ ਦੱਸਿਆ ਕਿ ਸ਼ਿਵਾਲਾ ਚੌਂਕ ਵਿੱਚ ਲੋਹੜੀ ਪਿਛਲੇ 42 ਸਾਲਾਂ ਤੋਂ ਲਗਾਤਾਰ ਮਨਾਈ ਜਾ ਰਹੀ ਹੈ ਅਤੇ ਪੰਜਾਬ ਦੇ ਮੁਸ਼ਕਲ ਹਲਾਤਾਂ ਵਿੱਚ ਵੀ ਇਹ ਤਿਉਹਾਰ ਭਾਈਚਾਰੇ ਨਾਲ, ਬਿਨਾਂ ਕਿਸੇ ਭੇਦਭਾਵ ਦੇ, ਮਨਾਇਆ ਜਾਂਦਾ ਰਿਹਾ ਹੈ।
ਇਸ ਮੌਕੇ ਪੰਡਿਤ ਪ੍ਰਮੋਦ ਸ਼ਾਸਤਰੀ (ਸ਼ਿਵਾਲਾ ਮੰਦਰ), ਕਾਦੀਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਕੁਮਾਰ ਭਾਟੀਆ, ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਜੋਗਿੰਦਰਪਾਲ ਭੁੱਟੋ, ਗੌਰਵ ਰਾਜਪੂਤ, ਲਖਬੀਰ ਸਿੰਘ ਮੋਠੂ, ਵਿਸ਼ਵ ਗੌਰਵ, ਹਰਬੰਸ ਲਾਲ ਖੋਸਲਾ, ਅਸ਼ਵਨੀ ਖੋਸਲਾ, ਯੁਧਿਸ਼ਟਰ, ਅਵਿਨਾਸ਼ ਬਲਗਨ, ਧਰਮ ਸਿੰਘ, ਹਰਦਿਆਲ ਸਿੰਘ, ਰਮੇਸ਼ ਕਾਕਾ, ਜਤਿੰਦਰ ਰਾਜਪੂਤ, ਦਲਬੀਰ ਸਿੰਘ ਬੱਬਲੂ, ਕੁਲਦੀਪ ਸਿੰਘ, ਨੰਦ ਭਨੋਤ, ਬਿੱਲਾ, ਕੁਤੁਬ-ਉੱਦੀਨ ਆਦਿ ਵੀ ਹਾਜ਼ਰ ਸਨ।