| ਕਾਦੀਆਂ ਚ ਟਰੈਂਡਸ ਗਾਰਮੈਂਟਸ ਵੱਲੋਂ ਲਗਾਏ ਦੁੱਧ ਦੇ ਲੰਗਰ ਚ ਸੇਵਾ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 29 ਦਸੰਬਰ (ਜ਼ੀਸ਼ਾਨ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਮੋਤੀ ਰਾਮ ਮਹਿਰਾ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਟਰੈਂਡਸ ਗਾਰਮੈਂਟਸ, ਬੁਟਰ ਰੋਡ ਕਾਦੀਆਂ ਵੱਲੋਂ ਵਿਸ਼ਾਲ ਦੁੱਧ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸੇਵਾ ਟਰੈਂਡਸ ਗਾਰਮੈਂਟਸ ਦੇ ਮਲਿਕ ਤਿਲਕ ਰਾਜ ਮੁਨੀਮ, ਜਗਨੇਸ਼ਵਰ ਸਿੰਘ (ਸੋਨੂ ਬਹਿਲ) ਅਤੇ ਰਮੇਸ਼ ਚੰਦਰ ਬਹਿਲ (ਜੰਮੂ) ਦੀ ਅਗਵਾਈ ਵਿੱਚ ਕੀਤੀ ਗਈ।
ਲੰਗਰ ਦਾ ਉਦਘਾਟਨ ਭਾਜਪਾ ਮੰਡਲ ਕਾਦੀਆਂ ਦੇ ਪ੍ਰਧਾਨ ਸ਼੍ਰੀ ਗੁਲਸ਼ਨ ਵਰਮਾ ਨੇ ਕੀਤਾ। ਇਸ ਮੌਕੇ ਗੁਲਸ਼ਨ ਵਰਮਾ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਕੁਰਬਾਨੀ ਨੂੰ ਦੇਸ਼ ਕਦੇ ਭੁਲਾ ਨਹੀਂ ਸਕਦਾ ਅਤੇ ਅਜਿਹੇ ਧਾਰਮਿਕ ਉਪਰਾਲੇ ਸਾਡੀ ਸਾਂਝੀ ਵਿਰਾਸਤ ਹਨ।
ਉਨ੍ਹਾਂ ਕਿਹਾ ਕਿ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੁੱਧ ਛਕਾ ਕੇ ਮਨੁੱਖਤਾ ਦੀ ਮਹਾਨ ਮਿਸਾਲ ਕਾਇਮ ਕੀਤੀ। ਉਨ੍ਹਾਂ ਟਰੈਂਡਸ ਗਾਰਮੈਂਟਸ ਵੱਲੋਂ ਸਮੇਂ-ਸਮੇਂ 'ਤੇ ਕੀਤੇ ਜਾਂਦੇ ਲੋਕ ਭਲਾਈ ਦੇ ਕਾਰਜਾਂ ਨੂੰ ਸ਼ਲਾਘਾਯੋਗ ਦੱਸਿਆ।
ਇਸ ਮੌਕੇ ਪਰੰਕੂਸ਼ ਬਹਿਲ, ਮੋਨੂ ਟਾਕ, ਮੰਨੂ, ਰਾਜਾ, ਮਨੀਸ਼, ਸੂਰਜ ਸਮੇਤ ਹੋਰ ਸੇਵਾਦਾਰਾਂ ਨੇ ਭਰਪੂਰ ਸੇਵਾ ਨਿਭਾਈ।