| ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਦੇ ਚਾਚਾ ਪਰਮਜੀਤ ਸਿੰਘ। (ਜ਼ੀਸ਼ਾਨ) |
ਕਾਦੀਆਂ, 28 ਦਸੰਬਰ (ਜ਼ੀਸ਼ਾਨ) – ਕਾਦੀਆਂ ਸਿਵਲ ਲਾਈਨ ਇਲਾਕੇ ਵਿੱਚ ਜਲਸਾ ਦੇਖਣ ਗਈ ਇਕ ਔਰਤ ਦਾ ਪਰਸ ਲੁੱਟ ਕੇ ਲੁਟੇਰੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ। ਪੀੜਤ ਔਰਤ ਸਵਿਤਾ, ਪਤਨੀ ਬਲਜੀਤ ਸਿੰਘ, ਜਲਸੇ ਦੌਰਾਨ ਲੱਗੇ ਬਾਜ਼ਾਰ ਵਿੱਚ ਖਰੀਦਦਾਰੀ ਕਰ ਰਹੀ ਸੀ ਕਿ ਅਣਪਛਾਤੇ ਲੁਟੇਰਿਆਂ ਨੇ ਉਸ ਦੇ ਹੱਥੋਂ ਪਰਸ ਖੋਹ ਲਿਆ।
ਪੀੜਤ ਦੇ ਚਾਚਾ ਪਰਮਜੀਤ ਸਿੰਘ ਮੁਹੱਲਾ ਧਰਮਪੁਰਾ ਨੇ ਦੱਸਿਆ ਕਿ ਪਰਸ ਵਿੱਚ ਕਰੀਬ 10 ਹਜ਼ਾਰ ਰੁਪਏ ਅਤੇ ਇੱਕ ਮੋਬਾਇਲ ਫੋਨ ਸੀ। ਮੋਬਾਇਲ ਦੀ ਲੋਕੇਸ਼ਨ ਕੁਝ ਸਮੇਂ ਲਈ ਚਾਰਾਂ ਮੰਡੀ ਅਤੇ ਧਰਮਪੁਰਾ ਇਲਾਕੇ ਤੱਕ ਮਿਲੀ ਪਰ ਬਾਅਦ ਵਿੱਚ ਲੁਟੇਰਿਆਂ ਵੱਲੋਂ ਫੋਨ ਸਵਿਚ ਆਫ਼ ਕਰ ਦਿੱਤਾ ਗਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਇਲਾਕੇ ਵਿੱਚ ਇਸ ਘਟਨਾ ਦੀ ਚਰਚਾ ਹੈ।
ਜ਼ਿਕਰ ਯੋਗ ਹੈ ਕਿ ਕਾਦੀਆਂ ਸੰਮੇਲਨ ਲਈ ਕਈ ਜ਼ਿਲਿਆਂ ਤੋਂ ਪੁਲਿਸ ਤਾਇਨਾਤ ਹੋਣ ਦੇ ਬਾਵਜੂਦ ਲੁਟੇਰਿਆਂ ਦੇ ਐਨੇ ਹੌਸਲੇ ਬੁਲੰਦ ਹਨ ਕਿ ਉਹ ਬਿਨ੍ਹਾਂ ਖੌਫ਼ ਐਸੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।