ਦਰਿਆ ਦੇ ਕਿਨਾਰੇ ਤੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼, ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈਕੇ ਕੀਤੀ ਜਾਂਚ ਸ਼ੁਰੂ

ਲਾਸ਼ ਨੂੰ ਦਰਿਆ ਤੋਂ ਕੱਢਕੇ ਦਿਆਉਂਦੇ ਪਿੰਡ ਵਾਸੀ, ਜਾਣਕਾਰੀ ਦਿੰਦੇ ਪੁਲਿਸ ਮੁਲਾਜ਼ਮ। (ਜ਼ੀਸ਼ਾਨ)

ਕਾਦੀਆਂ, 15 ਦਸੰਬਰ (ਜ਼ੀਸ਼ਾਨ) – ਪਿੰਡ ਫ਼ੱਤਾਕੁੱਲਾ ਬੂਲਪੁਰ ਦਰਿਆ ਕਿਨਾਰੇ ਕਿਸੀ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੁਇਆ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਸਵੇਰ ਸੈਰ ਕਰ ਰਹੇ ਸਨ ਕਿ ਉਨ੍ਹਾਂ ਨੂੰ ਦਰਿਆ ਕਿਨਾਰੇ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਦਿੱਸੀ।  ਜਿਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਪੁਤਾਬਿਕ ਇਹ ਲਾਸ਼ 35 ਸਾਲ ਦੇ ਕਿਸੀ ਵਿਅਕਤੀ ਦੀ ਹੈ ਜੋ ਕਰੀਬ 5 ਦਿਨ ਪੁਰਾਨੀ ਹੋ ਸਕਦੀ ਹੈ। ਲਾਸ਼ ਦੀ ਸ਼ਨਾਖ਼ਤ ਦੀ ਕਾਰਵਾਈ ਕੀਤੀ ਜਾ ਰਹੀ ਹੈ। 

Post a Comment

© Qadian Times. All rights reserved. Distributed by ASThemesWorld