| ਕਾਦੀਆਂ ਦੇ ਮੰਦਿਰ ਸ਼੍ਰੀ ਭੈਰੋ ਨਾਥ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਦੁੱਧ ਦਾ ਲੰਗਰ ਵਰਤਾਉਂਦਿਆਂ। (ਜ਼ੀਸ਼ਾਨ) |
ਕਾਦੀਆਂ, 26 ਦਸੰਬਰ (ਜ਼ੀਸ਼ਾਨ)- ਮੰਦਿਰ ਸ਼੍ਰੀ ਭੈਰੋ ਨਾਥ, ਮੇਨ ਬਜ਼ਾਰ ਕਾਦੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਦਾਮ ਗਿਰੀਆਂ, ਕਾਜੂ ਤੇ ਕੇਸਰ ਵਾਲੇ ਦੁੱਧ ਦਾ ਲੰਗਰ ਸਰਦਾਰ ਲਖਵਿੰਦਰ ਯੂਐਸਏ ਦੇ ਸਹਿਯੋਗ ਨਾਲ ਲਗਾਇਆ ਗਿਆ।
ਮੰਦਰ ਦੇ ਵਾਈਸ ਪ੍ਰਧਾਨ ਅਮਿਤ ਭਾਟੀਆ ਨੇ ਦੱਸਿਆ ਕਿ ਹਰ ਸਾਲ ਇਹ ਲੰਗਰ ਸ਼ਰਧਾ ਨਾਲ ਲਗਾਇਆ ਜਾਂਦਾ ਹੈ। ਪਹਿਲਾਂ ਕਮੇਟੀ ਵੱਲੋਂ ਅਰਦਾਸ ਕੀਤੀ ਗਈ ਅਤੇ ਫਿਰ ਲੰਗਰ ਸੰਗਤਾਂ ਨੂੰ ਵਰਤਾਇਆ ਗਿਆ। ਇਸ ਮੌਕੇ ਵੀਰੂ ਸੇਠ ਨੇ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ 'ਤੇ ਲੰਗਰ ਸੇਵਾ ਨਿਭਾਈ।
ਲੰਗਰ ਵਿੱਚ ਪ੍ਰਧਾਨ ਪਵਨ ਕੁਮਾਰ, ਵਿੱਕੀ ਭਾਮੜੀ, ਰਜਿੰਦਰ ਕੁਮਾਰ ਭਾਟੀਆ, ਅਸ਼ੋਕ ਨਈਅਰ, ਬੀਕੇ ਟੇਲਰ, ਪੰਕਜ ਸਿੰਘ, ਹਰਸ਼ਿਦ ਬਲੱਗਨ (ਕਨੇਡਾ), ਰਾਹੁਲ ਮੈਹਰਾ, ਅਵਤਾਰ ਸਿੰਘ ਭਾਟੀਆ, ਸਵਰਨ ਸਿੰਘ, ਗਗਨ ਜੋਜਰਾ, ਅੰਕਿਤ ਸੇਠ, ਧਰਮਪ੍ਰੀਤ ਸਿੰਘ, ਅਮਿਤ ਸ਼ਰਮਾ ਅਤੇ ਵਿਸ਼ਾਲ ਬਲੱਗਨ ਸਮੇਤ ਹੋਰ ਕਮੇਟੀ ਮੈਂਬਰ ਹਾਜ਼ਰ ਰਹੇ।