ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਰੂਰੀ ਮੀਟਿੰਗ ਕੋਟ ਖ਼ਾਨ ਮੁਹੰਮਦ ਵਿਖੇ ਹੋਈ

ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਮੀਟਿੰਗ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 16 ਦਸੰਬਰ (ਜ਼ੀਸ਼ਾਨ) –  ਭਾਰਤੀ ਕਮਿਊਨਿਸਟ ਪਾਰਟੀ ਬਲਾਕ ਕਮੇਟੀ ਦੀ ਜ਼ਰੂਰੀ ਮੀਟਿੰਗ ਪਿੰਡ ਕੋਟ ਖ਼ਾਨ ਮੁਹੰਮਦ ਵਿਖੇ ਕਾਮਰੇਡ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਬਲਾਕ ਸਕੱਤਰ ਡਾ. ਗੁਰਚਰਨ ਸਿੰਘ ਗਾਂਧੀ ਨੇ ਪਿਛਲੇ ਕੰਮਾਂ ਅਤੇ 19 ਦਸੰਬਰ ਨੂੰ ਹੋਣ ਵਾਲੀ ਜ਼ਿਲ੍ਹਾ ਗੁਰਦਾਸਪੁਰ ਕੌਂਸਲ ਦੀ ਚੋਣ/ਡੈਲੀਗੇਟ ਇਜਲਾਸ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਇਸ ਤੋਂ ਪਹਿਲਾਂ ਬਲਾਕ ਕਾਹਨੂੰਵਾਨ ਦਾ ਡੈਲੀਗੇਟ ਇਜਲਾਸ ਕਰਨ ਦੀ ਤਜਵੀਜ਼ ਰੱਖੀ, ਜਿਸ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਮੀਟਿੰਗ ਵਿੱਚ 17 ਦਸੰਬਰ ਤੱਕ ਬਲਾਕ ਦੀ ਚੋਣ ਮੁਕੰਮਲ ਕਰਕੇ ਚੁਣੇ ਸਾਥੀਆਂ ਦੀ ਸੂਚੀ ਜ਼ਿਲ੍ਹਾ ਆਗੂਆਂ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੁਖਬੀਰ ਸਿੰਘ ਜਾਗੋਵਾਲ ਬਾਂਗਰ ਨੇ ਵੀ ਸੰਬੋਧਨ ਕੀਤਾ।

Post a Comment

© Qadian Times. All rights reserved. Distributed by ASThemesWorld