ਯਿਸੂ ਮਸੀਹ ਦੇ ਜਨਮ ਦਿਹਾੜੇ ਮੌਕੇ ਕਾਦੀਆਂ ਵਿੱਚ ਵਿਸ਼ਾਲ ਸ਼ੋਭਾ ਯਾਤਰਾ

ਕਾਦੀਆਂ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਸ਼ਾਮਿਲ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮਸੀਹੀ ਭਾਈਚਾਰੇ ਦੇ ਲੋਕ। (ਜ਼ੀਸ਼ਾਨ)

ਕਾਦੀਆਂ, 21 ਦਸੰਬਰ (ਜ਼ੀਸ਼ਾਨ)-  ਕਰਿਸਮਸ ਦੇ ਪਾਵਨ ਤਿਉਹਾਰ ਦੇ ਮੱਦੇਨਜ਼ਰ ਕਾਦੀਆਂ ਸ਼ਹਿਰ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਵਿੱਚ ਮਸੀਹੀ ਭਾਈਚਾਰੇ ਸਮੇਤ ਹੋਰ ਧਰਮਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਸ਼ੋਭਾ ਯਾਤਰਾ ਫਾਦਰ ਐਲਬਿਨ ਦੀ ਅਗਵਾਈ ਹੇਠ ਸੈਂਟ ਜੋਸਫ ਚਰਚ ਤੋਂ ਸ਼ੁਰੂ ਹੋਈ ਅਤੇ ਮੇਨ ਬਜ਼ਾਰ ਤੋਂ ਹੁੰਦੀ ਹੋਈ ਹਰਚੋਵਾਲ ਰੋਡ ਰਾਹੀਂ ਮੁੜ ਚਰਚ ਵਿਖੇ ਸੰਪੰਨ ਹੋਈ। ਯਾਤਰਾ ਦੌਰਾਨ ਧਾਰਮਿਕ ਗੀਤ, ਭਜਨ ਅਤੇ ਝਾਂਕੀਆਂ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਰਹੀਆਂ। ਰਸਤੇ ਵਿੱਚ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ।
ਇਸ ਮੌਕੇ ਫ਼ਤਿਹਗੜ੍ਹ ਚੂੜੀਆਂ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਾਜ਼ਰੀ ਭਰੀ ਅਤੇ ਮਸੀਹੀ ਭਾਈਚਾਰੇ ਨੂੰ ਕਰਿਸਮਸ ਦੀਆਂ ਵਧਾਈਆਂ ਦਿੰਦਿਆਂ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ।
ਸ਼ੋਭਾ ਯਾਤਰਾ ਵਿੱਚ ਅਮਾਨਤ ਮਸੀਹ, ਵਿਲੀਅਮ, ਰੋਬਿਨ ਮਸੀਹ, ਪ੍ਰਿੰਸੀਪਲ ਸਿਸਟਰ ਜੋਸੀਆ, ਮਦਰ ਲਿੱਟੀ, ਬਾਉ ਜਸਪਾਲ ਹੰਸ, ਡਾ. ਮੋਤੀ ਲਾਲ, ਕੁਲਵੰਤ ਮਸੀਹ, ਬਲਦੇਵ ਮਸੀਹ, ਜਾਰਜ ਮਸੀਹ, ਦੇਸ ਰਾਜ, ਸਰਪੰਚ ਸੁਲੱਖਣ ਮਸੀਹ, ਦਲਬੀਰ ਮਸੀਹ, ਸਤਪਾਲ ਮਸੀਹ, ਸਤਨਾਮ, ਰੀਟਾ, ਨੀਲੂ ਅਤੇ ਇਮਾਨੂਏਲ ਮੰਟੂ ਸਮੇਤ ਕਈ ਪਤਵੰਤੇ ਨਾਗਰਿਕ, ਸਮਾਜਿਕ ਅਗੂ ਅਤੇ ਨੌਜਵਾਨ ਸ਼ਾਮਿਲ ਰਹੇ। ਅੰਤ ਵਿੱਚ ਵਿਸ਼ੇਸ਼ ਪ੍ਰਾਰਥਨਾ ਕਰਕੇ ਸ਼ਹਿਰ, ਦੇਸ਼ ਅਤੇ ਸੰਸਾਰ ਵਿੱਚ ਅਮਨ-ਸ਼ਾਂਤੀ ਤੇ ਖੁਸ਼ਹਾਲੀ ਲਈ ਦੁਆ ਕੀਤੀ ਗਈ।


Post a Comment

© Qadian Times. All rights reserved. Distributed by ASThemesWorld