ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਕੀਤਾ ਵਿਦਿਅਕ ਦੌਰਾ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਵਿਹੜੇ ਵਿੱਚ ਵਡਾਲਾ ਗ੍ਰੰਥੀਆਂ ਸਕੂਲ ਦੇ ਵਿਦਿਆਰਥੀ ਤੇ ਅਧਿਆਪਕ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਕਾਲਜ ਸਟਾਫ਼ ਨਾਲ। (ਜ਼ੀਸ਼ਾਨ)

ਕਾਦੀਆਂ, 23 ਦਸੰਬਰ (ਜ਼ੀਸ਼ਾਨ)- ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਵਿਦਿਅਕ ਟੂਰ ਦੌਰਾਨ ਦੌਰਾ ਕੀਤਾ ਗਿਆ। ਕਾਲਜ ਕੈਂਪਸ ਪਹੁੰਚਣ 'ਤੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਡਾ. ਹੁੰਦਲ ਨੇ ਕਾਲਜ ਦੇ ਇਤਿਹਾਸ, ਪ੍ਰਬੰਧਕੀ ਢਾਂਚੇ, ਚਲ ਰਹੇ ਡਿਗਰੀ ਕੋਰਸਾਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਲਾਇਬ੍ਰੇਰੀ, ਸਾਇੰਸ ਲੈਬਜ਼, ਕੰਪਿਊਟਰ ਲੈਬ ਅਤੇ ਕਾਲਜ ਅਜਾਇਬ ਘਰ ਦਾ ਦੌਰਾ ਕਰਕੇ ਉਚੇਰੀ ਵਿਦਿਆ ਲਈ ਪ੍ਰੇਰਣਾ ਹਾਸਲ ਕੀਤੀ।
ਇਸ ਦੌਰੇ ਦੀ ਅਗਵਾਈ ਸਕੂਲ ਅਧਿਆਪਕ ਸਤਪਾਲ (ਗਣਿਤ), ਸੁਨੀਲ ਕੁਮਾਰ (ਸਾਇੰਸ), ਤੇਜਿੰਦਰ ਪਾਲ ਸਿੰਘ (ਸਾਇੰਸ), ਮਮਤਾ (ਸਾਇੰਸ), ਪ੍ਰੋਮਿਲਾ, ਮਨਦੀਪ ਕੌਰ (ਗਣਿਤ) ਅਤੇ ਵਿਸ਼ਾਲੀ (ਅੰਗਰੇਜ਼ੀ) ਨੇ ਕੀਤੀ।
ਕਾਲਜ ਵੱਲੋਂ ਪ੍ਰੋ. ਰਾਕੇਸ਼ ਕੁਮਾਰ, ਪ੍ਰੋ. ਕੌਸ਼ਲ ਕੁਮਾਰ, ਡਾ. ਸਤਿੰਦਰ ਕੌਰ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋ. ਬਲਬੀਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਮਿਤਾਲੀ, ਪ੍ਰੋ. ਪੂਜਾ ਪੂਰੀ, ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਕੁਲਦੀਪ ਕੌਰ ਸਮੇਤ ਸਟਾਫ਼ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld