| ਬਾਜਵਾ ਸਕੂਲ ਦੇ ਨਨ੍ਹੇ ਬੱਚੇ ਸਾਂਤਾ ਕਲੌਜ਼ ਅਤੇ ਫੇਅਰੀਟੇਲ ਡ੍ਰੈੱਸਾਂ ਵਿੱਚ ਕ੍ਰਿਸਮਸ ਮਨਾਉਂਦਿਆਂ। (ਜ਼ੀਸ਼ਾਨ) |
ਕਾਦੀਆਂ, 23 ਦਸੰਬਰ (ਜ਼ੀਸ਼ਾਨ)- ਸਥਾਨਕ ਐਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ (ਜੂਨੀਅਰ ਵਿੰਗ) ਵਿੱਚ ਕ੍ਰਿਸਮਸ ਦਾ ਤਿਉਹਾਰ ਨਿੱਕੇ-ਨਿੱਕੇ ਬੱਚਿਆਂ ਵੱਲੋਂ ਬੜੇ ਉਤਸਾਹ ਨਾਲ ਮਨਾਇਆ ਗਿਆ। ਸਮਾਗਮ ਦਾ ਆਯੋਜਨ ਸਕੂਲ ਡਾਇਰੈਕਟਰ ਨੈਸ਼ਨਲ ਅਵਾਰਡੀ ਮਨੋਹਰ ਲਾਲ ਸ਼ਰਮਾ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਰਾਜੇਸ਼ ਕੁਮਾਰ ਸ਼ਰਮਾ ਅਤੇ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ। ਸਮੂਹ ਪ੍ਰੋਗਰਾਮ ਹੈੱਡਮਿਸਟ੍ਰੈਸ ਤੇਜਿੰਦਰ ਸ਼ਰਮਾ ਦੀ ਦੇਖਰੇਖ ਵਿੱਚ ਸਟਾਫ ਦੇ ਸਹਿਯੋਗ ਨਾਲ ਸੰਪੰਨ ਹੋਇਆ।
ਬੱਚੇ ਸਾਂਤਾ ਕਲੌਜ਼ ਅਤੇ ਫੇਅਰੀਟੇਲ ਡ੍ਰੈੱਸਾਂ ਵਿੱਚ ਖੁਸ਼ਨੁਮਾ ਦਿਖਾਈ ਦਿੱਤੇ। ਜੂਨੀਅਰ ਵਿੰਗ ਦੇ ਬੱਚਿਆਂ ਨੇ ਖਾਲਸਾ ਸਕੂਲ ਅਤੇ ਸੀਨੀਅਰ ਵਿੰਗ ਦਾ ਵੀ ਦੌਰਾ ਕੀਤਾ, ਜਿੱਥੇ ਪ੍ਰਿੰਸੀਪਲ ਕੋਮਲ ਅਗਰਵਾਲ ਨੇ ਬੱਚਿਆਂ ਦਾ ਸਵਾਗਤ ਕਰਕੇ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਅਤੇ ਟੌਫੀਆਂ ਵੰਡੀਆਂ।