ਲੀਲ ਕਲਾ ਕਲੱਸਟਰ ਦੇ 7 ਸਕੂਲਾਂ ਦੀ ਐਸ.ਐਮ.ਸੀ ਕਮੇਟੀਆਂ ਦੀ ਟ੍ਰੇਨਿੰਗ ਦੌਰਾਨ ਅਧਿਆਪਕਾਂ ਅਤੇ ਅਧਿਕਾਰੀਆਂ ਦੇ ਨਾਲ ਵਿਜੇ ਕੁਮਾਰ ਅਤੇ ਰਣਜੀਤ ਸਿੰਘ। (ਜ਼ੀਸ਼ਾਨ) |
ਕਾਦੀਆਂ, 13 ਅਕਤੂਬਰ (ਜ਼ੀਸ਼ਾਨ) – ਸਰਕਾਰੀ ਹਾਈ ਸਕੂਲ ਬਸਰਾਈ ਵਿੱਚ ਅੱਜ ਲੀਲ ਕਲਾ ਕਲੱਸਟਰ ਦੇ 7 ਸਕੂਲਾਂ ਦੀ ਐਸ.ਐਮ.ਸੀ ਕਮੇਟੀਆਂ ਦੀ ਟ੍ਰੇਨਿੰਗ ਬੀ.ਆਰ.ਸੀ. ਰਣਜੀਤ ਸਿੰਘ ਵੱਲੋਂ ਬਲਾਕ ਨੋਡਲ ਅਫਸਰ ਤੇ ਹੈਡਮਾਸਟਰ ਵਿਜੇ ਕੁਮਾਰ ਦੀ ਹਾਜ਼ਰੀ ਵਿੱਚ ਕਰਵਾਈ ਗਈ।
ਇਸ ਟ੍ਰੇਨਿੰਗ ਵਿੱਚ ਕਾਹਲਵਾਂ, ਢੱਪਈ, ਬਸਰਾਈ, ਨਹਿਰ ਪੁਲ ਭਾਮੜੀ ਤੇ ਨਤਮੋਕਲ ਪਿੰਡਾਂ ਦੇ ਸਕੂਲਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਪ੍ਰਸ਼ਿਕਸ਼ਿਤ ਕੀਤਾ ਗਿਆ। ਸੇਵਾਮੁਕਤ ਜ਼ਿਲ੍ਹਾ ਰਿਸੋਰਸ ਪੁਰਸਨ ਦਿਲਬਾਗ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਐਸ.ਐਮ.ਸੀ ਕਮੇਟੀਆਂ ਨੂੰ ਬੱਚਿਆਂ ਦੀ ਸਿੱਖਿਆ 'ਤੇ ਧਿਆਨ ਦੇਣ ਅਤੇ ਪੀ.ਟੀ.ਏ. ਮੀਟਿੰਗਾਂ ਵਿੱਚ ਸਰਗਰਮ ਹਿੱਸਾ ਲੈਣ ਦੀ ਅਪੀਲ ਕੀਤੀ।
ਅੰਤ ਵਿੱਚ ਹੈਡਮਾਸਟਰ ਵਿਜੇ ਕੁਮਾਰ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ 'ਤੇ ਜ਼ੋਰ ਦਿੱਤਾ ਅਤੇ ਸਾਰੇ ਅਧਿਆਪਕਾਂ ਤੇ ਪ੍ਰਤਿਨਿਧੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਰਪੰਚ ਸਤਨਾਮ ਸਿੰਘ, ਮੈਂਬਰ ਬਲਵਿੰਦਰ ਸਿੰਘ, ਜਸਪਾਲ ਸਿੰਘ, ਰਾਕੇਸ਼ ਕੁਮਾਰ ਕਾਲੀਆ, ਮੁਕੇਸ਼ ਕੁਮਾਰ, ਸਿਕੰਦਰ ਸਿੰਘ ਅਤੇ ਅਰਵਿੰਦਰਪਾਲ ਸਿੰਘ ਭਾਟੀਆ ਸਮੇਤ ਕਈ ਅਧਿਆਪਕ ਹਾਜ਼ਰ ਸਨ।