![]() |
ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਂਦਿਆਂ। (ਜ਼ੀਸ਼ਾਨ) |
ਕਾਦੀਆਂ, 14 ਅਕਤੂਬਰ (ਜ਼ੀਸ਼ਾਨ) – ਪੰਜਾਬ ਸਰਕਾਰ ਵੱਲੋਂ ਚਲਾਈ ਗਈ ਤਿੰਨ ਦਿਨਾਂ ਪੋਲਿਓ ਮੁਹਿੰਮ ਅੱਜ ਸਫਲਤਾਪੂਰਵਕ ਸਮਾਪਤ ਹੋ ਗਈ। ਇਹ ਮੁਹਿੰਮ 12 ਤੋਂ 14 ਅਕਤੂਬਰ ਤੱਕ ਚੱਲੀ ਜਿਸ ਦੌਰਾਨ ਕਾਦੀਆਂ ਸ਼ਹਿਰ ਵਿੱਚ 11 ਬੂਥ ਲਗਾਏ ਗਏ।
ਡਾ. ਸ਼ੁਭਨੀਤ ਨੇ ਦੱਸਿਆ ਕਿ ਪਹਿਲੇ ਦਿਨ ਵੱਖ-ਵੱਖ ਥਾਵਾਂ 'ਤੇ ਬੂਥ ਲਗਾ ਕੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ, ਜਦਕਿ ਦੂਜੇ ਅਤੇ ਤੀਜੇ ਦਿਨ ਸੀ.ਐਚ.ਸੀ. ਕਾਦੀਆਂ ਦੀ ਟੀਮ ਨੇ ਘਰ-ਘਰ ਅਤੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ 1500 ਘਰਾਂ ਦਾ ਦੌਰਾ ਕੀਤਾ ਗਿਆ ਅਤੇ ਲਗਭਗ 350 ਬੱਚਿਆਂ ਨੂੰ ਸੀ.ਐਚ.ਸੀ. ਸਟਾਫ ਅਤੇ ਆਸ਼ਾ ਵਰਕਰਾਂ ਨੇ ਪੋਲਿਓ ਦੀਆਂ ਬੂੰਦਾਂ ਪਿਲਾਈਆਂ। ਡਾ. ਸ਼ੁਭਨੀਤ ਨੇ ਲੋਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸਭ ਨੂੰ ਅਪੀਲ ਕੀਤੀ ਕਿ ਹਰ ਬੱਚੇ ਨੂੰ ਪੋਲਿਓ ਬੂੰਦਾਂ ਜ਼ਰੂਰ ਪਿਲਾਈ ਜਾਣ।