ਕਾਦੀਆਂ, 4 ਅਕਤੂਬਰ (ਜ਼ੀਸ਼ਾਨ) – ਕਾਦੀਆਂ ਵਿੱਚ ਅਪਰਾਧੀਆਂ ਨੇ ਬਿਸ਼ਨੋਈ ਗੈਂਗ ਦਾ ਨਾਮ ਲੈ ਕੇ ਦੋ ਸਥਾਨਕ ਦੁਕਾਨਦਾਰਾਂ ਤੋਂ 5 ਲੱਖ ਰੁਪਏ ਦੀ ਫ਼ਿਰੌਤੀ ਮੰਗੀ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ।
ਜਾਣਕਾਰੀ ਮੁਤਾਬਕ ਲੀਲ-ਕਲਾਂ ਦੇ ਨਿਵਾਸੀ ਸ਼ਰਣਪਾਲ ਸਿੰਘ (ਪਿਤਾ: ਦਰਸ਼ਨ ਸਿੰਘ) ਅਤੇ ਮੁਹੱਲਾ ਗੁਰੂ ਨਾਨਕਪੁਰਾ ਦੇ ਨਿਵਾਸੀ ਲਵਿਸ਼ ਅਰੋੜਾ (ਪਿਤਾ: ਨਰੇਸ਼ ਕੁਮਾਰ) ਨੂੰ ਵਿਦੇਸ਼ੀ ਨੰਬਰ ਤੋਂ ਵਟਸਐੱਪ ਸੁਨੇਹੇ ਰਾਹੀਂ ਧਮਕੀਆਂ ਭੇਜੀਆਂ ਗਈਆਂ। ਸੁਨੇਹੇ ਵਿੱਚ ਲਿਖਿਆ ਸੀ ਕਿ "ਮੈਂ ਲਾਡੀ ਕਿੰਗ ਬਿਸ਼ਨੋਈ ਗੈਂਗ ਵੱਲੋਂ ਬੋਲ ਰਿਹਾ ਹਾਂ- ਲਾਡੀ 007 ਗਰੁੱਪ। ਜਲਦੀ 5 ਲੱਖ ਰੁਪਏ ਦਾ ਇੰਤਜ਼ਾਮ ਕਰੋ। ਤੁਹਾਡੇ ਕੋਲ 1-2 ਦਿਨ ਹਨ। ਪਰਿਵਾਰ ਦੀ ਖੈਰ ਮੰਗਦੇ ਹੋ ਤਾਂ ਪੈਸੇ ਦੇਵੋ, ਨਹੀਂ ਤਾਂ ਕਾਦੀਆਂ ਵਿੱਚ ਬੈਠੇ ਮੇਰੇ ਆਦਮੀ ਤੁਹਾਨੂੰ ਨਹੀਂ ਛੱਡਣਗੇ।"
ਇਸ ਧਮਕੀ ਭਰੇ ਸੁਨੇਹੇ ਨਾਲ ਦੋਵੇਂ ਦੁਕਾਨਦਾਰਾਂ ਵਿੱਚ ਖੌਫ਼ ਦਾ ਮਾਹੌਲ ਬਣ ਗਿਆ ਅਤੇ ਉਨ੍ਹਾਂ ਨੇ ਕਾਦੀਆਂ ਥਾਣੇ ਵਿੱਚ ਸੂਚਨਾ ਦਿੱਤੀ। ਪੁਲਿਸ ਨੇ ਇਸ ਮਾਮਲੇ 'ਚ ਐਫਆਈਆਰ ਨੰਬਰ 138/03-10-2025 ਦਰਜ ਕਰਕੇ ਧਾਰਾ 308(4) ਅਤੇ 351(2) BNS ਦੇ ਤਹਿਤ ਅਣਜਾਣ ਵਿਅਕਤੀ ਖਿਲਾਫ਼ ਕੇਸ ਕਰਜ ਕਰਕੇ, ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਂਚ ਏਐਸਆਈ ਸਰਜੀਤ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਕਿਸੇ ਵੀ ਸ਼ੱਕ ਵਾਲਾ ਸੁਨੇਹਾ ਜਾਂ ਜਾਣਕਾਰੀ ਤੁਰੰਤ ਨਜ਼ਦੀਕੀ ਥਾਣੇ ਨੂੰ ਦੇਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਅਲਰਟ ਜਾਰੀ ਕਰ ਦਿੱਤਾ ਹੈ।