ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਕਬੱਡੀ ਟੀਮ ਨੇ ਜਿੱਤੀ ਯੂਨੀਵਰਸਿਟੀ ਟਰਾਫ਼ੀ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਕਬੱਡੀ ਟੀਮ ਯੂਨੀਵਰਸਿਟੀ ਟਰਾਫ਼ੀ ਪ੍ਰਾਪਤ ਕਰਦਿਆਂ, ਕਾਲਜ ਪ੍ਰਿੰਸੀਪਲ ਨਾਲ। (ਜ਼ੀਸ਼ਾਨ)

ਕਾਦੀਆਂ, 1 ਅਕਤੂਬਰ (ਜ਼ੀਸ਼ਾਨ)– ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਕਬੱਡੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਏ ਅੰਤਰ-ਕਾਲਜ ਕਬੱਡੀ (ਨੈਸ਼ਨਲ ਸਟਾਈਲ) ਟੂਰਨਾਮੈਂਟ ਵਿੱਚ ਫਾਈਨਲ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਜੀ ਕਾਲਜ ਨੂੰ 44-37 ਨਾਲ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਯੂਨੀਵਰਸਿਟੀ ਟਰਾਫ਼ੀ ਤੇ ਕਬਜ਼ਾ ਕੀਤਾ।
ਕਾਲਜ ਦੀ ਟੀਮ ਵਿਚੋਂ ਅਸ਼ੀਸ਼, ਰਾਹੁਲ, ਆਂਸ਼ੂਲ, ਮਨੀ, ਹਿਮਾਂਸ਼ੂ, ਸਚਿਨ ਤੇ ਅਕਸ਼ੇ ਸਮੇਤ 7 ਖਿਡਾਰੀਆਂ ਦੀ ਚੋਣ ਅੰਤਰ-ਯੂਨੀਵਰਸਿਟੀ ਟੂਰਨਾਮੈਂਟ ਲਈ ਹੋਈ।
ਇਸ ਪ੍ਰਾਪਤੀ ਉੱਤੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਖੇਡ ਵਿਭਾਗ ਮੁਖੀ ਡਾ. ਸਿਮਰਤਪਾਲ ਸਿੰਘ, ਕੋਚ ਹਰਿੰਦਰਜੀਤ ਸਿੰਘ ਅਤੇ ਖਿਡਾਰੀਆਂ ਦੇ ਮਾਤਾ-ਪਿਤਾ ਨੂੰ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਵੱਲੋਂ ਵਧਾਈ ਦਿੱਤੀ ਗਈ।
ਜਿੱਤ ਤੋਂ ਬਾਅਦ ਯੂਨੀਵਰਸਿਟੀ ਡਾਇਰੈਕਟਰ ਸਪੋਰਟਸ ਡਾ. ਕੰਵਰਮਨਦੀਪ ਸਿੰਘ ਨੇ ਟਰਾਫ਼ੀ ਭੇਟ ਕੀਤੀ ਅਤੇ ਖਿਡਾਰੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ।


Post a Comment

© Qadian Times. All rights reserved. Distributed by ASThemesWorld