ਸੜਕਾਂ 'ਤੇ ਚੱਲਦੀਆਂ ਓਵਰਲੋਡ ਟਰਾਲੀਆਂ ਅਤੇ ਪਿੱਛੇ ਪਰੇਸ਼ਾਨ ਹੁੰਦੇ ਲੋਕ। (ਜ਼ੀਸ਼ਾਨ) |
ਕਾਦੀਆਂ, 8 ਅਕਤੂਬਰ (ਜ਼ੀਸ਼ਾਨ) – ਕਾਦੀਆਂ, ਬਟਾਲਾ, ਹਰਚੋਵਾਲ ਰੋਡ 'ਤੇ ਚੱਲ ਰਹੀਆਂ ਓਵਰਲੋਡ ਤੂੜੀ ਵਾਲੀਆਂ ਟਰਾਲੀਆਂ ਸੜਕ ਹਾਦਸਿਆਂ ਦਾ ਮੁੱਖ ਕਾਰਨ ਬਣ ਰਹੀਆਂ ਹਨ। ਇਨ੍ਹਾਂ ਟਰਾਲੀਆਂ ਉੱਤੇ ਤੂੜੀ ਦਾ ਬੇਹਦ ਭਾਰ ਹੋਣ ਕਾਰਨ ਇਹ ਸੜਕਾਂ 'ਤੇ ਖ਼ਤਰਾ ਪੈਦਾ ਕਰਦੀਆਂ ਹਨ। ਰਾਤ ਦੇ ਸਮੇਂ ਲਾਈਟਾਂ ਦੀ ਘਾਟ ਤੇ ਬੇਲਗਾਮ ਚਾਲਕਾਂ ਕਾਰਨ ਕਈ ਵਾਰ ਵੱਡੇ ਹਾਦਸੇ ਵੀ ਹੋ ਜਾਂਦੇ ਹਨ।
ਇੰਟਰਨੈਸ਼ਨਲ ਹਿਊਮਨ ਰਾਈਟ ਡਿਫੈਂਡਰ ਪੰਜਾਬ ਦੇ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਕਾਦੀਆਂ ਨੇ ਜ਼ਿਲਾ ਪ੍ਰਸ਼ਾਸਨ ਕੋਲੋਂ ਅਜਿਹੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਅਤੇ ਸੜਕ ਸੁਰੱਖਿਆ ਵਿਭਾਗ ਨੂੰ ਨਾਕਾਬੰਦੀ ਕਰਕੇ ਓਵਰਲੋਡ ਟਰਾਲੀਆਂ ਰੋਕਣੀਆਂ ਚਾਹੀਦੀਆਂ ਹਨ, ਤਾਂ ਜੋ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।