ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਡੀ.ਪੀ.ਆਈ. ਸਕੈਂਡਰੀ ਨੂੰ ਮੰਗ ਪੱਤਰ ਦਿੰਦਿਆਂ। (ਜ਼ੀਸ਼ਾਨ) |
ਕਾਦੀਆਂ, 4 ਅਕਤੂਬਰ (ਜ਼ੀਸ਼ਾਨ) – ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਅਤੇ ਜਨਰਲ ਸਕੱਤਰ ਪਵਨਦੀਪ ਸ਼ਰਮਾ ਦੀ ਅਗਵਾਈ ਹੇਠ ਡੀ.ਪੀ.ਆਈ. ਸਕੈਂਡਰੀ ਗੁਰਿੰਦਰ ਸਿੰਘ ਸੋਢੀ ਨਾਲ ਮਿਲਿਆ ਅਤੇ ਯੂਨੀਅਨ ਦੀਆਂ ਵੱਖ-ਵੱਖ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਡੀ.ਪੀ.ਆਈ. ਵਲੋਂ ਮੰਗਾਂ ਨੂੰ ਸੁਣ ਕੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਯੂਨੀਅਨ ਵੱਲੋਂ ਸੀਨੀਅਰ ਸਹਾਇਕਾਂ ਦੀਆਂ ਪ੍ਰਮੋਸ਼ਨਾਂ, ਤਜਰਬਾ ਘਟਾ ਕੇ 2 ਸਾਲ ਕਰਨ, 2018 ਦੇ ਰੂਲਾਂ ਵਿੱਚ ਟੀ.ਏ.ਟੀ. ਤੋਂ ਛੋਟ, ਨਵੀਂ ਪੈਨਸ਼ਨ ਸਕੀਮ ਵਾਲਿਆਂ ਨੂੰ ਜੀ.ਪੀ.ਐਫ. ਨੰਬਰ ਅਲਾਟ ਕਰਨ, ਵੱਖ-ਵੱਖ ਦਫ਼ਤਰਾਂ ਵਿੱਚ ਕਲਰਕ ਅਤੇ ਸੀਨੀਅਰ ਸਹਾਇਕ ਪੋਸਟਾਂ ਅਲਾਟ ਕਰਨ, ਜੂਨੀਅਰ ਸਹਾਇਕਾਂ, ਵੋਕੇਸ਼ਨਲ ਕੋਟੇ ਅਤੇ ਲਾਇਬ੍ਰੇਰੀ ਰਿਸਟੋਰਰ ਦੀਆਂ ਤਰੱਕੀਆਂ, ਸਟੈਨੋ-ਟਾਇਪਿਸਟ ਅਤੇ ਸਟੈਨੋਗ੍ਰਾਫ਼ਰ ਦੀਆਂ ਪ੍ਰਮੋਸ਼ਨਾਂ, ਤਰਸ ਅਧਾਰਿਤ ਭਰਤੀ ਕਲਰਕਾਂ ਲਈ ਟਾਇਪ ਟੈਸਟ ਤੋਂ ਛੋਟ ਅਤੇ ਪ੍ਰਬੰਧ ਅਫ਼ਸਰਾਂ ਦੀਆਂ ਪੋਸਟਾਂ ਮੁੜ ਸੁਰਜੀਤ ਕਰਨ ਵਰਗੀਆਂ ਮੰਗਾਂ ਉੱਤੇ ਗੱਲਬਾਤ ਕੀਤੀ ਗਈ।
ਇਸ ਦੌਰਾਨ ਸਟਬਲ ਬਰਨਿੰਗ ਡਿਊਟੀਆਂ ਸਬੰਧੀ ਵੀ ਡੀ.ਪੀ.ਆਈ. ਨੂੰ ਜਾਣੂ ਕਰਵਾਇਆ ਗਿਆ ਕਿ ਕਲਰਕਾਂ ਨੂੰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇ ਕਿਉਂਕਿ ਦਫ਼ਤਰਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਪ੍ਰਧਾਨ ਸਰਬਜੀਤ ਸਿੰਘ ਡਿਗਰਾ ਨੇ ਚੇਤਾਵਨੀ ਦਿੱਤੀ ਕਿ ਜੇ 13 ਅਕਤੂਬਰ ਤੱਕ ਪਦੋਨਤੀਆਂ ਨਾ ਹੋਈਆਂ ਤਾਂ 13 ਤੋਂ 19 ਅਕਤੂਬਰ ਤੱਕ ਕਰਮਚਾਰੀ ਹੜਤਾਲ 'ਤੇ ਜਾਣਗੇ।
ਇਸ ਮੌਕੇ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਭੁਪਿੰਦਰ ਕੌਰ ਫਿਰੋਜ਼ਪੁਰ, ਜਨਰਲ ਸਕੱਤਰ ਪ੍ਰਭਜੋਤ ਕੌਰ ਬੈਂਸ ਜਲੰਧਰ ਅਤੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਪਟਿਆਲਾ, ਜਲੰਧਰ, ਕਪੂਰਥਲਾ, ਸ੍ਰੀ ਫ਼ਤਹਿਗੜ੍ਹ ਸਾਹਿਬ, ਨਵਾਂ ਸ਼ਹਿਰ, ਰੋਪੜ, ਮੋਗਾ, ਲੁਧਿਆਣਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਤੋਂ ਸਾਥੀ ਵੀ ਹਾਜ਼ਰ ਸਨ।