ਕਿਸਾਨ ਭੂਪਿੰਦਰ ਸਿੰਘ ਮਾਰਕੀਟ ਕਮੇਟੀ ਕਾਦੀਆਂ ਦੇ ਅਧਿਕਾਰੀਆਂ ਨਾਲ ਆਪਣੀ ਫਸਲ ਦੀ ਨਮੀ ਬਾਰੇ ਜਾਣਕਾਰੀ ਲੈਂਦੇ ਹੋਏ। (ਜ਼ੀਸ਼ਾਨ) |
ਕਾਦੀਆਂ, 1 ਅਕਤੂਬਰ (ਜ਼ੀਸ਼ਾਨ) – ਕਾਦੀਆਂ ਮੰਡੀ ਵਿੱਚ ਧਾਨ ਦੀ ਆਮਦ ਅਤੇ ਖਰੀਦ ਸ਼ੁਰੂ ਹੋ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਆਕਸ਼ਨ ਰੀਡਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਕਾਦੀਆਂ ਦੀਆਂ ਮੰਡੀਆਂ ਵਿੱਚ 530 ਕਿੰਟਲ ਪਰਮਲ ਅਤੇ 6620 ਕਿੰਟਲ ਝੋਨਾ ਪਹੁੰਚਿਆ ਹੈ। ਇਨ੍ਹਾਂ ਵਿੱਚੋਂ ਮਾਰਕਫੈਡ ਵੱਲੋਂ ਕਾਦੀਆਂ ਮੰਡੀ ਤੋਂ 320 ਕਿੰਟਲ ਅਤੇ ਧੰਧੋਈ ਮੰਡੀ ਤੋਂ 150 ਕਿੰਟਲ ਧਾਨ ਦੀ ਖਰੀਦ ਕੀਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ 1509 ਕਿਸਮ ਦੀ ਫਸਲ ਨੂੰ ਨਿੱਜੀ ਸ਼ੈਲਰ ਮਾਲਕਾਂ ਨੇ ਖਰੀਦਿਆ ਹੈ। ਗੁਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ 10 ਅਕਤੂਬਰ ਤੋਂ ਬਾਅਦ ਧਾਨ ਦੀ ਆਮਦ ਮੰਡੀਆਂ ਵਿੱਚ ਵੱਡੇ ਪੱਧਰ ਤੇ ਸ਼ੁਰੂ ਹੋਵੇਗੀ। ਕਿਸਾਨਾਂ ਅਤੇ ਮਜ਼ਦੂਰਾਂ ਦੀ ਸੁਵਿਧਾ ਨੂੰ ਦੇਖਦਿਆਂ ਮੰਡੀ ਵਿੱਚ ਪਾਣੀ, ਸਫ਼ਾਈ ਅਤੇ ਬੈਠਣ ਦੀ ਵਿਸ਼ੇਸ਼ ਵਿਆਵਸਥਾ ਕੀਤੀ ਗਈ ਹੈ।
ਕਿਸਾਨ ਭੂਪਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਹੀ ਫਸਲ ਲੈ ਕੇ ਮੰਡੀ ਪਹੁੰਚੇ ਹਨ ਅਤੇ ਉਮੀਦ ਜਤਾਈ ਕਿ ਉਨ੍ਹਾਂ ਨੂੰ ਆਪਣੀ ਫਸਲ ਦੀ ਨਮੀ ਅਨੁਸਾਰ ਵਾਜਬ ਭਾਅ ਮਿਲੇਗਾ। ਇਸ 'ਤੇ ਆਕਸ਼ਨ ਰੀਡਰ ਨੇ ਦੱਸਿਆ ਕਿ ਜਿਨ੍ਹਾਂ ਫਸਲਾਂ ਵਿੱਚ ਨਮੀ 17 ਫੀਸਦੀ ਤੱਕ ਹੁੰਦੀ ਹੈ, ਉਨ੍ਹਾਂ ਦਾ ਸਰਕਾਰੀ ਰੇਟ 2389 ਰੁਪਏ ਪ੍ਰਤੀ ਕਿੰਟਲ ਨਿਰਧਾਰਤ ਕੀਤਾ ਗਿਆ ਹੈ।
ਇਸ ਮੌਕੇ ਮਹਿੰਦਰ ਲਾਲ, ਹਰਪ੍ਰੀਤ ਸਿੰਘ, ਸੁਨੀਲ ਕੁਮਾਰ, ਸ਼ਿੰਪੀ ਆਦਿ ਵੀ ਮੌਜੂਦ ਸਨ।