ਬੇਰਿੰਗ ਕ੍ਰਿਸ਼ਚੀਅਨ ਕਾਲਜ ਬਟਾਲਾ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਨਰਿੰਦਰ ਸਿੰਘ ਸਾਇੰਸ ਸੋਸਾਇਟੀ ਸਮਾਰੋਹ ਸਵਾਗਤ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 3 ਅਕਤੂਬਰ (ਜ਼ੀਸ਼ਾਨ) – ਬੇਰਿੰਗ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਨਰਿੰਦਰ ਸਿੰਘ ਦੀ ਅਗਵਾਈ ਅਤੇ ਸਾਇੰਸ ਸੁਸਾਇਟੀ ਦੇ ਇੰਚਾਰਜ ਪ੍ਰੋ ਮਨਦੀਪ ਬੇਦੀ ਤੇ ਡਾ. ਅਮਿਤਾ ਦੇ ਦਿਸ਼ਾ ਸਹਿਯੋਗ ਤਹਿਤ ਸਾਇੰਸ ਸੋਸਾਇਟੀ ਦਾ ਸਵਾਗਤੀ ਸਮਾਰੋਹ ਕਰਵਾਇਆ ਗਿਆ।
ਪ੍ਰੋਗਰਾਮ ਦੇ ਆਗਾਜ਼ ਮੌਕੇ ਕਾਲਜ ਪ੍ਰਿੰਸੀਪਲ ਪ੍ਰੋਫੈਸਰ ਨਰਿੰਦਰ ਸਿੰਘ ਨੇ ਸਮੁੱਚੇ ਸਾਇੰਸ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਡਿਬੇਟ ਪ੍ਰਤੀਯੋਗਤਾ, ਪੋਸਟਰ ਪ੍ਰਤੀਯੋਗਤਾ, ਗੀਤ ਮੁਕਾਬਲਾ, ਸੋਲੋ ਡਾਂਸ ਮੁਕਾਬਲਾ, ਮਿਸ ਤੇ ਮਿਸਟਰ ਫਰੈਸ਼ਰ ਅਤੇ ਏਡਜ਼ ਵਿਸ਼ੇ ਉੱਤੇ ਨਾਟਕ ਪੇਸ਼ ਕੀਤਾ ਗਿਆ। ਜਿਨਾਂ ਵਿੱਚ ਪ੍ਰੋ ਮਨਦੀਪ ਬੇਦੀ, ਡਾ. ਅਮਿਤਾ, ਡਾ. ਜੇ. ਪੀ. ਸਿੰਘ, ਪ੍ਰੋ. ਪਰਮਿੰਦਰਜੀਤ ਕੌਰ, ਪ੍ਰੋ. ਅਨੂ, ਡਾ. ਅੰਜੂ ਪੁਰੀ, ਪ੍ਰੋ. ਸੁਮਨਦੀਪ ਕੌਰ, ਪ੍ਰੋ. ਸਾਇਨਾ ਨੇ ਜੱਜ ਸਾਹਿਬਾਨ ਭੂਮਿਕਾ ਨਿਭਾਈ। ਇਨਾਂ ਮੁਕਾਬਲਿਆਂ ਵਿੱਚੋਂ ਅੰਮ੍ਰਿਤਪਾਲ ਕੌਰ, ਅਰਪਿਤ, ਹਰਮਨ, ਕਿਰਨਦੀਪ ਕੌਰ, ਅਕਸਾ ਗਿੱਲ, ਪਰਮਿੰਦਰ, ਅਰਸ਼ਦੀਪ, ਕਨਿਕਾ, ਪਰਮਿੰਦਰ, ਰੂਹਾਨੀ ਜੇਤੂ ਰਹੇ।
ਇਸ ਮੌਕੇ ਅਨਮੋਲਦੀਪ ਸਿੰਘ ਨੂੰ ਮਿਸਟਰ ਫਰੈਸ਼ਰ ਅਤੇ ਹਰਮਨ ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਇਸ ਤੋਂ ਇਲਾਵਾ ਅਰਸ਼ਦੀਪ ਮਿਸ ਚਾਰਮਿੰਗ ਤੇ ਤ੍ਰਿਪਤ ਰਨਰ ਅਪ ਰਹੀ। ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਡਾ. ਜਗਵਿੰਦਰ ਕੌਰ, ਡਾ. ਰਾਜਨ ਚੌਧਰੀ, ਪ੍ਰੋ. ਪਵਨਵੀਰ ਸਿੰਘ, ਪ੍ਰੋ. ਫਗੁਨੀ, ਪ੍ਰੋ. ਸਰਵਨ ਸਿੰਘ, ਪ੍ਰੋ. ਕਮਲਦੀਪ ਗਿੱਲ, ਪ੍ਰੋ. ਅਮਨਦੀਪ ਕੌਰ, ਪ੍ਰੋ. ਸਲੋਨੀ, ਪ੍ਰੋ. ਜਤਿੰਦਰ ਜੀਤ ਉਚੇਚੇ ਤੌਰ ਤੇ ਹਾਜ਼ਰ ਹੋਏ।