| ਕਾਦੀਆਂ ਦੇ ਭਾਟੀਆ ਹਸਪਤਾਲ ਵਿੱਚ ਆਯੋਜਿਤ ਖੂਨ-ਦਾਨ ਕੈਂਪ ਚ ਜਾਣਕਾਰੀ ਦਿੰਦਿਆਂ ਡਾ. ਭਾਟੀਆ ਆਦਿ। (ਜ਼ੀਸ਼ਾਨ) |
ਕਾਦੀਆਂ, 24 ਸਤੰਬਰ (ਜ਼ੀਸ਼ਾਨ): ਸਥਾਨਕ ਭਾਟੀਆ ਹਸਪਤਾਲ ਵੱਲੋਂ ਬਾੜ੍ਹ ਪੀੜਤਾਂ ਦੀ ਸਹਾਇਤਾ ਲਈ ਖੂਨ-ਦਾਨ ਕੈਂਪ ਆਯੋਜਿਤ ਕੀਤਾ ਗਿਆ। ਡਾ. ਬਲਚਰਨਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਖੂਨ ਦੀ ਘਾਟ ਨੂੰ ਦੇਖਦੇ ਹੋਏ ਹਸਪਤਾਲ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੂਨ-ਦਾਨ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਕਿਉਂਕਿ ਇਸ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ।
ਬਲੱਡ ਸੈਂਟਰ ਬਟਾਲਾ ਦੀ ਅਧਿਕਾਰੀ ਡਾ. ਪ੍ਰਿਆਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਖੂਨ-ਦਾਨ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲ ਰਹੀ ਹੈ, ਜਿਸ ਤਹਿਤ ਪੰਜਾਬ ਭਰ ਵਿੱਚ ਵੱਖ-ਵੱਖ ਬਲੱਡ ਬੈਂਕਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੂਨ-ਦਾਨ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਅਤੇ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕੀਤਾ ਜਾ ਸਕਦਾ ਹੈ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨ-ਦਾਨ ਕੀਤਾ।
ਇਸ ਮੌਕੇ 'ਤੇ ਡਾ. ਬੀ. ਐਸ. ਭਾਟੀਆ, ਡਾ. (ਸ਼੍ਰੀਮਤੀ) ਭਾਟੀਆ, ਮਨਮੋਹਨ ਸਿੰਘ ਓਬਰੌਏ, ਨਰਿੰਦਰਜੀਤ ਸਿੰਘ, ਮਲਕੀਅਤ ਸਿੰਘ, ਮਨਪ੍ਰੀਤ ਕੌਰ, ਪਵਨ ਕੁਮਾਰ, ਕਰੰਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ, ਗੁਲਸ਼ਨ ਆਦਿ ਹਾਜ਼ਰ ਸਨ।