ਸੇਂਟ ਜੋਸਫ਼ ਕਾਨਵੈਂਟ ਸਕੂਲ ਕਾਦੀਆਂ ਵਿਖੇ ਸਾਲਾਨਾ ਸਮਾਗਮ ‘ਅਲਟੀਓਰਾ-2026’ ਕਰਵਾਇਆ ਗਿਆ

St. Joseph School function
ਸੇਂਟ ਜੋਸਫ਼ ਕਾਨਵੈਂਟ ਸਕੂਲ ਕਾਦੀਆਂ ਵਿਖੇ ਸਾਲਾਨਾ ਸਮਾਗਮ ਮੌਕੇ ਇਨਾਮ ਦਿੰਦਿਆਂ ਮੁੱਖ ਮਹਿਮਾਨ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਵਿਦਿਆਰਥੀ। (ਜ਼ੀਸ਼ਾਨ)

ਕਾਦੀਆਂ, 27 ਨਵੰਬਰ (ਜ਼ੀਸ਼ਾਨ): ਸੇਂਟ ਜੋਸਫ਼ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਸਕੂਲ ਦਾ ਸਾਲਾਨਾ ਸਮਾਗਮ ‘ਅਲਟੀਓਰਾ-2026’ ਕਰਵਾਇਆ ਗਿਆ। ਇਹ ਸਮਾਗਮ ਸਕੂਲ ਦੇ ਡਾਇਰੈਕਟਰ ਰੈਵ. ਫ਼ਾਦਰ ਵਿਲੀਅਮ ਸਹੋਤਾ ਅਤੇ ਪ੍ਰਿੰਸੀਪਲ ਰੈਵ. ਸਿਸਟਰ ਜੋਸੀਆ ਸੀ.ਐੱਚ.ਐੱਫ. ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।

ਇਸ ਸਮਾਗਮ ਵਿੱਚ ਡਾਇਓਸੀਜ਼ਨ ਬੋਰਡ ਆਫ਼ ਐਜੂਕੇਸ਼ਨ ਦੇ ਚੇਅਰਮੈਨ ਰੈਵ. ਫ਼ਾਦਰ ਥਾਮਸ ਕੋਲੇਨਚੇਰੀ ਜਲੰਧਰ ਨੇ ਮੁੱਖ ਮਹਿਮਾਨ ਵਜੋਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਦਾਸਪੁਰ ਸੁਨੀਲ ਜੋਸ਼ੀ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਦਿਵਯੋਦਿਆ ਪ੍ਰੋਵਿੰਸ ਪੰਜਾਬ ਦੀ ਪ੍ਰੋਵਿੰਸ਼ੀਅਲ ਸੁਪੀਰੀਅਰ ਰੈਵ. ਸਿਸਟਰ ਸੁਜਾ ਥਾਮਸ ਸੀ.ਐੱਚ.ਐੱਫ. ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸੁਰਮੀਤ ਸਿੰਘ ਸਿਕਰੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।

ਇਸ ਮੌਕੇ ਮੁੱਖ ਮਹਿਮਾਨ ਨੇ ਕਿਹਾ ਕਿ ਸਕੂਲਾਂ ਚ ਬੱਚਿਆਂ ਨੂੰ ਕੇਵਲ ਸਿੱਖਿਆ ਦੇਣੀ ਹੀ ਨਹੀਂ ਸਗੋਂ ਬੱਚੇ ਨੂੰ ਸਮਾਜ ਲਈ ਇਸ ਅੱਛਾ ਇਨਸਾਨ ਬਨਾਉਂਣਾ ਜ਼ਰੂਰੀ ਹੈ। ਉਨ੍ਹਾਂ ਸਕੂਲ ਅਤੇ ਖੇਡਾਂ ਆਦਿ ਚ ਉੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। 

ਇਸ ਮੌਕੇ ਐਡਵੋਕੇਟ ਸਿਕਰੀ ਨੇ ਸੰਵਿਧਾਨ ਦਿਵਸ ਦੀ ਵਧਾਈ ਦਿੰਦਿਆਂ ਕੌਨਵੈਂਟ ਸਕੂਲਾਂ ਵੱਲੋਂ ਧਰਮ ਤੋਂ ਉੱਪਰ ਉੱਠਕੇ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਉਭਾਰਨ, ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਸਿਰਜਣਾਤਮਕ ਸੋਚ ਨੂੰ ਵਿਕਸਤ ਕਰਨ ਦੀ ਸ਼ਲਾਘਾ ਕੀਤੀ। 

ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। 


Post a Comment

© ‧ Qadian Times. All rights reserved. Distributed by ASThemesWorld