ਨਹਿਰ ਪੁੱਲ ਭਾਮੜੀ ਵਿਖੇ ਖਾਲਸਾ ਪੰਥ ਸਾਜਨਾ ਦਿਵਸ ਮੌਕੇ ਦਸਵਾਂ ਧਾਰਮਿਕ ਸਮਾਗਮ ਕਰਵਾਇਆ

Uploaded Image
ਨਹਿਰ ਪੁੱਲ ਭਾਮੜੀ ਵਿਖੇ ਖਾਲਸਾ ਪੰਥ ਸਾਜਨਾ ਦਿਵਸ ਮੌਕੇ ਬੱਚਿਆਂ ਨੂੰ ਸਨਮਾਨਿਤ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 14 ਅਪ੍ਰੈਲ (ਜ਼ੀਸ਼ਾਨ) – ਖਾਲਸਾ ਪੰਥ ਸਾਜਨਾ ਦਿਵਸ ਕਮੇਟੀ ਨਹਿਰ ਪੁੱਲ ਭਾਮੜੀ ਵੱਲੋਂ ਦਸਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਭਾਈ ਅਭਿਜੋਤ ਸਿੰਘ ਤਰਨਾ ਦਲ ਦੇ ਜਥੇ ਨੇ ਮਨਮੋਹਕ ਕੀਰਤਨ ਕੀਤਾ। ਬੱਚਿਆਂ ਨੇ ਕਵਿਤਾਵਾਂ, ਭਾਸ਼ਣਾਂ, ਪੇਂਟਿੰਗ ਅਤੇ ਕਵੀਸ਼ਰੀ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦੌਰਾਨ ਗਿਆਨੀ ਮਹਿਤਾਬ ਸਿੰਘ ਅਕਾਲ ਬੁੰਗਾ ਭੰਬੋਈ ਵਾਲਿਆਂ ਨੇ ਵਿਸਾਖੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਨਗਦ ਇਨਾਮ ਦਿੱਤੇ ਗਏ ਅਤੇ ਦਸਤਾਰ ਸਜਾਉਣ ਤੇ ਦੁਮਾਲਾ ਬੰਨਣ ਵਾਲੇ ਬੱਚੇ ਖਾਸ ਆਕਰਸ਼ਣ ਰਹੇ।
ਬਾਬਾ ਨਰਿੰਦਰ ਸਿੰਘ ਅਤੇ ਦਿਲਬਾਗ ਸਿੰਘ ਬਸਰਾਵਾਂ ਨੇ ਦੱਸਿਆ ਕਿ ਕਮੇਟੀ ਦਾ ਮੁੱਖ ਮਕਸਦ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੋੜਨਾ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ 14 ਅਪ੍ਰੈਲ ਨੂੰ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ।
ਇਸ ਮੌਕੇ ਸਰਪੰਚ ਬਚਨ ਸਿੰਘ ਭਾਂਮੜੀ, ਹਰਜੀਤ ਸਿੰਘ ਰਿਆੜ, ਦਿਲਬਾਗ ਸਿੰਘ ਥਾਣੇਦਾਰ, ਗੁਰਨਾਮ ਸਿੰਘ ਮੰਡ, ਬਲਜੀਤ ਸਿੰਘ ਭੰਡੋਰੀ, ਡਾ. ਅਮਰਜੀਤ ਸਿੰਘ ਧਾਲੀਵਾਲ, ਨਿਸ਼ਾਨ ਸਿੰਘ (ਐਲਆਈਸੀ), ਡਾ. ਸਰਦੂਲ ਸਿੰਘ, ਰਣਜੀਤ ਸਿੰਘ ਪੱਪੀ, ਵਿਜੇ ਕੁਮਾਰ (ਬਲਾਕ ਨੋਡਲ ਅਫਸਰ), ਮਾਸਟਰ ਜਰਨੈਲ ਸਿੰਘ, ਸੁੱਚਾ ਸਿੰਘ ਫੌਜੀ, ਬਲਵਿੰਦਰ ਸਿੰਘ ਬਿੱਲੂ, ਗੁਰਮੁਖ ਲਾਲ, ਰਮੇਸ਼ ਸਿੰਘ, ਡਾ. ਗੁਰਵੰਤ ਸਿੰਘ, ਅਜੀਤ ਸਿੰਘ ਮੋਹਣੀ, ਜਸਪਾਲ ਸਿੰਘ, ਜਰਨੈਲ ਸਿੰਘ ਬਿੱਲੂ, ਸਰਦਾਰ ਕੁੰਨਣ ਸਿੰਘ, ਦਰਸ਼ਨ ਸਿੰਘ, ਦਲਬੀਰ ਸਿੰਘ, ਹਰਸਿਮਰਨ ਸਿੰਘ, ਗੁਰਸੇਵਕ ਸਿੰਘ, ਸਰਪੰਚ ਸਤਨਾਮ ਸਿੰਘ, ਬਲਵਿੰਦਰ ਸਿੰਘ ਕਾਕਾ, ਜਸਬੀਰ ਸਿੰਘ ਟੋਨੀ, ਸਵਰਨ ਬਿੱਲੂ, ਸਤਨਾਮ ਸਿੰਘ ਸੱਤੂ, ਪ੍ਰਕਾਸ਼ ਚੰਦ, ਛਿੰਦਪਾਲ, ਦਲਬੀਰ, ਭੁਟੋ, ਮੱਠੂ, ਨਰਿੰਦਰ ਸਿੰਘ ਹਰਚੋਵਾਲ, ਡਾ. ਗੁਰਨੇਕ ਸਿੰਘ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
ਗੁਰੂ ਕੇ ਲੰਗਰ ਵਿੱਚ ਸੁੱਚਾ ਸਿੰਘ ਫੌਜੀ, ਗੁਰਵੰਤ ਸਿੰਘ, ਜਰਨੈਲ ਸਿੰਘ ਬਿੱਲੂ, ਨਰਿੰਦਰ ਸਿੰਘ ਹਰਚੋਵਾਲ ਅਤੇ ਗੁਲਜਾਰ ਸਿੰਘ ਬਸਰਾਵਾਂ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਇਸ ਮੌਕੇ ਤਰਨਾ ਦਲ ਦੇ 16ਵੇਂ ਜਥੇਦਾਰ ਬਾਬਾ ਜੋਗਾ ਸਿੰਘ ਵੀ ਪਹੁੰਚੇ ਅਤੇ ਕਮੇਟੀ ਦੇ ਉਪਰਾਲੇ ਦੀ ਸਲਾਹਣਾ ਕੀਤੀ।

Post a Comment

© Qadian Times. All rights reserved. Distributed by ASThemesWorld