![]() |
| ਕਾਦੀਆਂ ਦੇ ਸ੍ਰੀ ਗੁਰੂ ਕ੍ਰਿਪਾ ਮਾਡਲ ਸਕੂਲ ਦੀ 8ਵੀਂ ਕਲਾਸ ਦੀਆਂ ਹੋਣਹਾਰ ਵਿਦਿਆਰਥਣਾਂ। (ਜ਼ੀਸ਼ਾਨ) |
ਕਾਦੀਆਂ, 13 ਅਪ੍ਰੈਲ (ਜ਼ੀਸ਼ਾਨ) – ਸ੍ਰੀ ਗੁਰੂ ਕ੍ਰਿਪਾ ਮਾਡਲ ਸਕੂਲ ਦਾ 8ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਿਕਾ ਬਲੱਗਣ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਸਾਰੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਸ਼ਿਮਰਣਪ੍ਰੀਤ ਕੌਰ ਨੇ 92 ਪ੍ਰਤੀਸ਼ਦ, ਰੇਸ਼ਮਾ ਨੇ 91ਪ੍ਰਤੀਸ਼ਦ, ਹਰਮਨਪ੍ਰੀਤ ਕੌਰ ਨੇ 89 ਪ੍ਰਤੀਸ਼ਦ ਅਤੇ ਸੁਖਪ੍ਰੀਤ ਕੌਰ ਨੇ 87 ਪ੍ਰਤੀਸ਼ਦ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਖੁਸ਼ੀ ਪ੍ਰਗਟ ਕੀਤੀ ਗਈ।
