ਕਾਦੀਆਂ ਵਿੱਚ ਭਗਵਾਨ ਵਾਲਮੀਕੀ ਚੌਂਕ ਦਾ ਨਗਰ ਕੌਂਸਿਲ ਪ੍ਰਧਾਨ ਨੇਹਾ ਨੇ ਕੀਤਾ ਉਦਘਾਟਨ

Uploaded Image
ਕਾਦੀਆਂ ਵਿੱਚ ਭਗਵਾਨ ਵਾਲਮੀਕੀ ਚੌਂਕ ਦਾ ਉਦਘਾਟਨ ਕਰਦੇ ਨਗਰ ਕੌਂਸਿਲ ਪ੍ਰਧਾਨ ਨੇਹਾ ਅਤੇ ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਆਦਿ। (ਜ਼ੀਸ਼ਾਨ)

ਕਾਦੀਆਂ, 14 ਅਪ੍ਰੈਲ (ਜ਼ੀਸ਼ਾਨ) – ਸ਼ਹਿਰ ਵਿੱਚ ਭਗਵਾਨ ਵਾਲਮੀਕੀ ਚੌਂਕ ਦਾ ਨਿਰਮਾਣ ਕੰਮ ਮੁਕੰਮਲ ਹੋਣ ਤੋਂ ਬਾਅਦ ਨਗਰ ਕੌਂਸਿਲ ਪ੍ਰਧਾਨ ਨੇਹਾ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਤੋਂ ਪਹਿਲਾਂ ਮੰਗਲ ਕਾਮਨਾ ਦੀ ਅਰਦਾਸ ਕੀਤੀ ਗਈ ਅਤੇ ਸੰਗਤ ਵਿੱਚ ਭਗਵਾਨ ਵਾਲਮੀਕੀ ਜੀ ਦੇ ਨਾਮ ਦਾ ਪ੍ਰਸਾਦ ਵੰਡਿਆ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦੇ ਹੋਏ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਚੌਂਕ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸ਼ਹਿਰ ਦੇ ਵਿਕਾਸ ਤੇ ਸੁੰਦਰਤਾ ਵਧਾਉਣ ਲਈ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅਤੇ ਨਗਰ ਕੌਂਸਿਲ ਵਚਨਬੱਧ ਹਨ।
ਇਸ ਮੌਕੇ ਕਾਂਗਰਸ ਆਗੂ ਜੋਗਿੰਦਰ ਕੁਮਾਰ ਨੰਦੂ, ਵਰਿੰਦਰ ਪ੍ਰਭਾਕਰ, ਨਰਿੰਦਰ ਕੁਮਾਰ ਭਾਟੀਆ, ਸੁਖਵਿੰਦਰਪਾਲ ਸਿੰਘ ਭਾਟੀਆ, ਰਤਨਦੀਪ ਸਿੰਘ, ਪਰਸ਼ੋੱਤਮ ਲਾਲ ਹੰਸ, ਡੈਨੀ ਮੇਨਨ, ਨਗਰ ਕੌਂਸਿਲ ਦੇ ਕਰਮਚਾਰੀ ਅਤੇ ਹੋਰ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld