![]() |
| ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਜੀ ਦੇਜੀਵਨ ਸਬੰਧੀ ਜਾਣਕਾਰੀ ਦਿੰਦੇ ਆਗੂ। (ਜ਼ੀਸ਼ਾਨ) |
ਕਾਦੀਆਂ, 14 ਅਪ੍ਰੈਲ (ਜ਼ੀਸ਼ਾਨ) – ਮਾਸਟਰ ਸੰਤੋਖ ਸਿੰਘ ਕਾਜਨਪੁਰ ਦੇ ਨਿਵਾਸ ਸਥਾਨ ’ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ 135ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸਮਾਜਕ ਆਗੂਆਂ ਅਤੇ ਬੁੱਧੀਜੀਵੀਆਂ ਨੇ ਸ਼ਿਰਕਤ ਕਰਦੇ ਹੋਏ ਬਾਬਾ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੰਕਲਪ ਲਿਆ।
ਸਮਾਗਮ ਦੌਰਾਨ ਸਿੱਖਿਆ ਨੂੰ ਤਰੱਕੀ ਦੀ ਕੁੰਜੀ ਦੱਸਦਿਆਂ ਬੱਚਿਆਂ ਨੂੰ ਉੱਚ ਸਿੱਖਿਆ ਵੱਲ ਪ੍ਰੇਰਿਤ ਕਰਨ ’ਤੇ ਜ਼ੋਰ ਦਿੱਤਾ ਗਿਆ। ਨਾਲ ਹੀ ਸਮਾਜਿਕ, ਧਾਰਮਿਕ ਅਤੇ ਆਰਥਿਕ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਮਾਜ ਨੂੰ ਇੱਕਜੁੱਟ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਬਾਬਾ ਅਮਰੀਕ ਸਿੰਘ ਉੱਦੋਕੇ, ਕੈਪਟਨ ਤਰਸੇਮ ਸਿੰਘ ਉਮਰਪੁਰਾ, ਸਤਨਾਮ ਸਿੰਘ ਕਾਨਗੋ ਉਮਰਪੁਰਾ, ਗਰੀਬ ਸਿੰਘ (ਜੇ.ਈ. ਬਟਾਲਾ), ਮਾਸਟਰ ਸੋਮ ਸਿੰਘ, ਕੈਪਟਨ ਕਸ਼ਮੀਰ ਸਿੰਘ, ਸੂਬੇਦਾਰ ਖਜ਼ਾਨਾ ਸਿੰਘ, ਮਾਸਟਰ ਸੰਤੋਖ ਸਿੰਘ ਕਾਜਨਪੁਰ, ਦਿਲਬਾਗ ਸਿੰਘ ਲੀਲ ਖੁਰਦ, ਮੇਜਰ ਸਿੰਘ ਕੋਟ ਟੋਡਰ ਮੱਲ, ਸੁਰਿੰਦਰ ਸਿੰਘ ਸੋਡੀ ਉਦੋਕੇ, ਦਲਬੀਰ ਸਿੰਘ ਲੀਲ ਕਲਾ, ਸੁਲੱਖਣ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਉਮਰਪੁਰਾ, ਬਲਵਿੰਦਰ ਸਿੰਘ (ਜੇ.ਈ.), ਸ਼ਾਮ ਸਿੰਘ ਔਲਖ, ਸਰਵਨ ਸਿੰਘ, ਸੁਲੱਖਣ ਸਿੰਘ ਅਤੇ ਮੱਖਣ ਸਿੰਘ ਕਾਜਨਪੁਰ ਸਮੇਤ ਕਈ ਪਿੰਡਾਂ ਦੇ ਨੁਮਾਇੰਦੇ ਹਾਜ਼ਰ ਸਨ।
