ਕਾਦੀਆਂ ਵਿੱਚ ਬੇਜ਼ੁਬਾਨਾਂ ਨਾਲ ਬੇਰਹਿਮੀ ਦੀ ਵੀਡੀਓ ਹੋਈ ਵਾਇਰਲ, ਕਾਰਵਾਈ ਦੀ ਮੰਗ

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਜਿਸ ਵਿੱਚ ਦੋ ਬੇਜ਼ੁਬਾਨਾਂ ਨੂੰ ਬੜ੍ਹੀ ਬੇਰਹਿਮੀ ਨਾਲ ਖਿੱਚਿਆ ਜਾ ਰਿਹਾ ਹੈ, ਜਾਣਕਾਰੀ ਦਿੰਦਿਆਂ ਹਰਪਿੰਦਰ ਸਿੰਘ। (ਜ਼ੀਸ਼ਾਨ)

ਕਾਦੀਆਂ, 19 ਫਰਵਰੀ (ਜ਼ੀਸ਼ਾਨ)– ਕਾਦੀਆਂ ਵਿੱਚ ਬੇਜ਼ੁਬਾਨ ਜਾਨਵਰਾਂ ਨਾਲ ਬੇਰਹਿਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਟਰੈਕਟਰ-ਟਰਾਲੀ ਚਾਲਕ ਦੋ ਜਾਨਵਰਾਂ ਨੂੰ ਟਰਾਲੀ ਦੇ ਪਿੱਛੇ ਬੰਨ੍ਹ ਕੇ ਬੇਦਰਦੀ ਨਾਲ ਲੈ ਜਾਂਦਾ ਦਿਖਾਈ ਦੇ ਰਿਹਾ ਹੈ।
ਸਮਾਜ ਸੇਵੀ ਸੰਸਥਾ ਠੀਕਰੀਵਾਲ ਦੇ ਪ੍ਰਧਾਨ ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਕਾਦੀਆਂ ਦੇ ਪ੍ਰਭਾਕਰ ਚੌਂਕ ਤੋਂ ਬੱਸ ਸਟੈਂਡ ਵੱਲ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਇਹ ਦ੍ਰਿਸ਼ ਦੇਖਿਆ। ਉਨ੍ਹਾਂ ਚਾਲਕ ਨੂੰ ਰੋਕ ਕੇ ਬੇਜ਼ੁਬਾਨਾਂ ਨਾਲ ਮਨੁੱਖਤਾ ਵਾਲਾ ਵਤੀਰਾ ਅਪਣਾਉਣ ਲਈ ਕਿਹਾ, ਪਰ ਚਾਲਕ ਨੇ ਅਣਗਹਿਲੀ ਭਰਿਆ ਜਵਾਬ ਦਿੱਤਾ।
ਹਰਪਿੰਦਰ ਸਿੰਘ ਨੇ ਘਟਨਾ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਨਵਰਾਂ ਨਾਲ ਧੱਕਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Post a Comment

© Qadian Times. All rights reserved. Distributed by ASThemesWorld