| ਕਾਦੀਆਂ ਚ ਸ਼ਹੀਦੀ ਸਮਾਗਮ ਦੌਰਾਨ ਜਾਣਕਾਰੀ ਦਿੰਦਿਆਂ ਕਿਸਾਨ ਆਗੂ, ਭਾਰੀ ਗਿਣਤੀ ਚ ਕਿਸਾਨਾਂ ਦਾ ਇਕੱਠ। (ਜ਼ੀਸ਼ਾਨ) |
ਕਾਦੀਆਂ, 21 ਫਰਵਰੀ (ਜ਼ੀਸ਼ਾਨ)– ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਨੌਜਵਾਨ ਕਿਸਾਨ ਆਗੂ ਸੁੱਭਕਰਨ ਸਿੰਘ ਦੀ ਦੂਜੀ ਬਰਸੀ ਦਾਣਾ ਮੰਡੀ ਕਾਦੀਆਂ ਵਿੱਚ ਮਨਾਈ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬੁਰਜ ਸਾਹਿਬ ਦੇ ਪ੍ਰਧਾਨ ਹਰਚਰਨ ਸਿੰਘ ਧਾਰੀਵਾਲ ਅਤੇ ਸਕੱਤਰ ਸਤਨਾਮ ਸਿੰਘ ਖਾਨਮਲੱਕ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਤੋਂ ਕਿਸਾਨ ਜੱਥੇ ਸਮਾਗਮ ਵਿੱਚ ਪਹੁੰਚੇ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।
ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ 2025 ਬਿਜਲੀ ਐਕਟ ਵਾਪਸ ਲਿਆ ਜਾਵੇ ਅਤੇ ਮਕੈਨੀਕਲ ਮੀਟਰ ਬਹਾਲ ਕੀਤੇ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ, ਖਜਾਨਚੀ ਕਸ਼ਮੀਰ ਸਿੰਘ, ਮੰਗਲ ਸਿੰਘ, ਸਰਬਜੀਤ ਸਿੰਘ, ਹੀਰਾ ਸਿੰਘ, ਬਲਵਿੰਦਰ ਸਿੰਘ, ਮੁੱਖਵਿੰਦਰ ਸਿੰਘ, ਸਵਰਨ ਸਿੰਘ, ਧਰਮ ਸਿੰਘ, ਪ੍ਰਗਟ ਸਿੰਘ, ਅਮਰ ਸਿੰਘ, ਰਣਜੀਤ ਸਿੰਘ, ਬੀਬੀ ਪ੍ਰਧਾਨ ਬਲਵਿੰਦਰ ਕੋਰ, ਮਨਦੀਪ ਕੋਰ, ਪਿੰਕੀ, ਵਿੱਜੇ ਕੁਮਾਰ, ਅਜੀਤ ਸਿੰਘ, ਗੁਰਦੇਵ ਸਿੰਘ, ਪ੍ਰਗਟ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਕੋਰ, ਸਰਬਜੀਤ ਕੋਰ, ਬੀਬੀ ਰਾਣੀ, ਨਿਸਾਨ ਸਿੰਘ, ਕੁਲਬੀਰ ਸਿੰਘ, ਸੁੱਖਦੇਵ ਸਿੰਘ ਭੋਜਰਾਜ, ਮੰਗਲ ਸਿੰਘ, ਰਵੇਲ ਸਿੰਘ, ਗੁਰਪ੍ਰੀਤ ਸਿੰਘ ਅਤੇ ਜਸਜੀਤ ਸਿੰਘ ਸਮੇਤ ਕਈ ਪਿੰਡ ਵਾਸੀ ਹਾਜ਼ਰ ਸਨ।