ਘੱਟ ਗਿਣਤੀ ਕਮਿਸ਼ਨ ਦੀ ਐਸ.ਆਈ.ਟੀ ਵੱਲੋਂ ਭੱਠੇ ‘ਤੇ ਰੇਡ, ਜਾਂਚ ਸ਼ੁਰੂ

ਰੇਡ ਦੌਰਾਨ ਟੀਮ ਮੈਂਬਰ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ। (ਜ਼ੀਸ਼ਾਨ)

ਕਾਦੀਆਂ, 19 ਫਰਵਰੀ (ਜ਼ੀਸ਼ਾਨ)– ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਵੱਲੋਂ ਗਠਿਤ ਐਸ.ਆਈ.ਟੀ ਨੇ ਪਿੰਡ ਗਾਦੜੀਆ ਦੇ ਇਕ ਭੱਠੇ 'ਤੇ ਰੇਡ ਕੀਤੀ। ਰੇਡ ਮਜ਼ਦੂਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ, ਜਿਨ੍ਹਾਂ ਦੋਸ਼ ਲਗਾਇਆ ਕਿ ਭੱਠਾ ਮਾਲਕਾਂ ਨੇ ਜ਼ਬਰਦਸਤੀ ਕੰਮ ਕਰਵਾਇਆ, ਮਿਹਨਤਾਨਾ ਨਹੀਂ ਦਿੱਤਾ ਅਤੇ ਉਨ੍ਹਾਂ ਦਾ ਟਰੈਕਟਰ, ਟਰਾਲੀਆਂ, ਮੋਟਰਸਾਈਕਲ ਤੇ ਘਰੇਲੂ ਸਮਾਨ ਜ਼ਬਤ ਕਰ ਲਿਆ।
ਟੀਮ ਨੇ ਮੌਕੇ 'ਤੇ ਦੌਰਾ ਕਰਕੇ ਇੱਕ ਟਰੈਕਟਰ, ਦੋ ਟਰਾਲੀਆਂ ਅਤੇ ਘਰੇਲੂ ਸਮਾਨ ਦੀ ਸ਼ਨਾਖਤ ਕਰਵਾਈ। ਐਸ.ਆਈ.ਟੀ ਮੈਂਬਰ ਸਮਾਉਨ ਸਹੋਤਾ, ਲੇਬਰ ਕਮਿਸ਼ਨ ਗੁਰਦਾਸਪੁਰ, ਨਾਇਬ ਤਹਸੀਲਦਾਰ, ਡੀ.ਐਸ.ਪੀ ਹਰਦੀਪ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਟੀਮ ਸੱਤ ਦਿਨਾਂ ਵਿੱਚ ਆਪਣੀ ਰਿਪੋਰਟ ਚੇਅਰਮੈਨ ਨੂੰ ਸੌਂਪੇਗੀ। ਮਜ਼ਦੂਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇ ਇਨਸਾਫ ਨਾ ਮਿਲਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।

Post a Comment

© Qadian Times. All rights reserved. Distributed by ASThemesWorld