ਸਰਕਾਰ ਵੱਲੋਂ ਪੱਤਰਕਾਰਾਂ ਦੀ ਜੁਬਾਨਬੰਦੀ ਕਰਨ ਦੀ ਕੜੀ ਨਿਖੇਦੀ ਲਈ 27 ਨੂੰ ਡੀ.ਸੀ. ਦਫਤਰ ਅੰਮ੍ਰਿਤਸਰ ਦਿੱਤਾ ਜਾਵੇਗਾ ਧਰਨਾ, ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਕਿਸਾਨ ਆਗੂ

ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਅਤੇ ਹੋਰ ਆਗੂ। (ਜ਼ੀਸ਼ਾਨ)

ਕਾਦੀਆਂ, 26 ਫਰਵਰੀ (ਜ਼ੀਸ਼ਾਨ)– ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ ਦੀ ਇੱਕ ਅਹਿਮ ਮੀਟਿੰਗ ਪਿੰਡ ਹਰਪੁਰਾ ਵਿਖੇ ਬਾਬਾ ਮੱਲੂਆਣਾ ਸਾਹਿਬ ਗੁਰਦੁਆਰੇ ਵਿੱਚ ਹਰਵਿੰਦਰ ਸਿੰਘ ਖੁਜਾਲ਼ਾ, ਸੀਤਲ ਸਿੰਘ ਢਪਈ, ਹਰਭਜਨ ਸਿੰਘ ਨਤ, ਮੰਗਲ ਸਿੰਘ ਧੀਰਾ, ਸਾਹਿਬ ਸਿੰਘ ਲੀਲ ਕਲਾ, ਡਾ. ਇੰਦਰਜੀਤ ਚੌੜੇ, ਜੰਗ ਜੀਵਨ ਰਾਈਆਂ ਵਾਲੀ, ਭੁਪਿੰਦਰ ਭੰਬੋਈ, ਗੁਰਵੇਲ ਢੰਡੇ, ਰਾਜਵੀਰ ਸੱਖੋਵਾਲ, ਜਗਤਾਰ ਹਰਪੁਰਾ, ਸੋਨੂ ਬਰਿਆਰ, ਲਾਲ ਸਿੰਘ, ਕਮਲ ਮਨੇਸ, ਸੂਬੇਦਾਰ ਸਰਬਜੀਤ ਸਿੰਘ, ਹਰਵਿੰਦਰ ਬਿੱਕਾ, ਲਾਡੀ ਕਲੇਰ ਅਤੇ ਕਸ਼ਮੀਰ ਸਿੰਘ ਧਰਮਕੋਟ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।
ਮੀਟਿੰਗ ਦੌਰਾਨ ਜਥੇਬੰਦੀ ਵੱਲੋਂ "ਪ੍ਰੈਸ ਦੀ ਆਜ਼ਾਦੀ ਬਹਾਲ ਕਰਾਓ ਸੰਘਰਸ਼ ਕਮੇਟੀ" ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਆਗੂਆਂ ਨੇ ਸਰਕਾਰ ਵੱਲੋਂ ਪੱਤਰਕਾਰਾਂ ਦੀ ਜੁਬਾਨਬੰਦੀ ਕਰਨ ਅਤੇ ਉਨ੍ਹਾਂ ਉੱਪਰ ਦਰਜ ਕੀਤੇ ਗਏ ਮਾਮਲਿਆਂ ਦੀ ਕੜੀ ਨਿਖੇਦੀ ਕਰਦੇ ਹੋਏ ਇਸਨੂੰ ਲੋਕਤੰਤਰ ਉੱਤੇ ਹਮਲਾ ਕਰਾਰ ਦਿੱਤਾ।
ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ 27 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਡੀ.ਸੀ ਦਫਤਰ ਅੱਗੇ ਪੱਤਰਕਾਰ ਭਾਈਚਾਰੇ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਤੇ ਹਰਵਿੰਦਰ ਪੱਡਾ, ਕਸ਼ਮੀਰ ਰਿਆੜ ਭਾਂਬੜੀ ਫੌਜੀ, ਕੁਲਦੀਪ ਕਹਾਲੀ, ਦਰਸ਼ਨ ਸਿੰਘ ਹਰਪੁਰਾ, ਨਿਰਮਲ ਸਿੰਘ ਨਿਮਾ, ਜੋਗਾ ਸਿੰਘ ਖਜਾਲਾ, ਭੁਪਿੰਦਰ ਸਿੰਘ ਸੇਖੋਵਾਲ, ਲਵ ਬਰਿਆਰ ਸਮੇਤ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld