ਕਾਦੀਆਂ ਦੇ ਜਤਿੰਦਰਪਾਲ ਸਿੰਘ ਵਿੱਕੀ ਭਾਟੀਆ ਦਾ ਕੀਤਾ ਸਨਮਾਨ

ਜਤਿੰਦਰਪਾਲ ਸਿੰਘ ਵਿੱਕੀ ਭਾਟੀਆ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। (ਜ਼ੀਸ਼ਾਨ)

ਕਾਦੀਆਂ, 24 ਫਰਵਰੀ (ਜ਼ੀਸ਼ਾਨ)– ਗੁਰੂ ਨਾਨਕ ਕਾਲਜ ਬਟਾਲਾ ਵਿੱਚ ਸ਼ਹੀਦ ਭਾਈ ਤਾਰਾ ਸਿੰਘ ਅਤੇ ਸਾਕਾ ਨਨਕਾਣਾ ਸਾਹਿਬ ਦੀ ਯਾਦ ਵਿੱਚ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ, ਹਲਕਾ ਬਟਾਲਾ ਤੋਂ ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਦੇ ਉਪਰਾਲੇ ਅਤੇ ਪ੍ਰਿੰਸੀਪਲ ਚਰਨਜੀਤ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਸੈਮੀਨਾਰ ਦੌਰਾਨ ਕਾਦੀਆਂ ਦੇ ਜਤਿੰਦਰਪਾਲ ਸਿੰਘ ਵਿੱਕੀ ਭਾਟੀਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਨਮਾਨ ਲਈ ਸਮੂਹ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸਮਾਗਮ ਵਿੱਚ ਜਥੇਦਾਰ ਗੁਰਨਾਮ ਸਿੰਘ ਜੱਸਲ, ਸਿੱਖ ਸਕਾਲਰ ਡਾ. ਗੁਰਪ੍ਰੀਤ ਸਿੰਘ, ਪ੍ਰਚਾਰਕ ਭਾਈ ਪੰਥਜੀਤ ਸਿੰਘ, ਭਾਈ ਗੁਰਵਿੰਦਰ ਸਿੰਘ ਸਮੇਤ ਕਾਲਜ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਵਿਦਿਆਰਥੀਆਂ ਲਈ ਇਹ ਸੈਮੀਨਾਰ ਬਹੁਤ ਹੀ ਉਪਯੋਗੀ ਅਤੇ ਲਾਹੇਵੰਦ ਸਾਬਤ ਹੋਇਆ।

Post a Comment

© Qadian Times. All rights reserved. Distributed by ASThemesWorld