| ਐਡਵੋਕੇਟ ਗਗਨਦੀਪ ਐਵਾਰਡ ਪ੍ਰਾਪਤ ਕਰਦੇ ਹੋਏ। (ਜ਼ੀਸ਼ਾਨ) |
ਕਾਦੀਆਂ, 19 ਫਰਵਰੀ (ਜ਼ੀਸ਼ਾਨ)– ਸੰਸਥਾ ਵਲੰਟੀਅਰਜ਼ ਫਾਰ ਸੋਸ਼ਲ ਜਸਟਿਸ ਦੇ ਜਨਰਲ ਸੈਕਟਰੀ ਐਡਵੋਕੇਟ ਗਗਨਦੀਪ ਨੂੰ ਸਮਾਜਿਕ ਨਿਆਂ ਦੇ ਖੇਤਰ ਵਿੱਚ ਉਲੇਖਣਯੋਗ ਯੋਗਦਾਨ ਲਈ ਸੀ. ਸੁਬਰਾਮਨੀਅਮ ਐਵਾਰਡ 2025-26 ਨਾਲ ਸਨਮਾਨਿਤ ਕੀਤਾ ਗਿਆ ਹੈ।
ਐਡਵੋਕੇਟ ਗਗਨਦੀਪ ਪਿਛਲੇ ਦੋ ਦਹਾਕਿਆਂ ਤੋਂ ਬੰਧੂਆ ਮਜ਼ਦੂਰੀ, ਜਾਤ-ਅਧਾਰਤ ਸ਼ੋਸ਼ਣ ਅਤੇ ਦਲਿਤ, ਪ੍ਰਵਾਸੀ ਤੇ ਮਹਿਲਾ ਮਜ਼ਦੂਰਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਭਾਈਚਾਰਕ ਲਾਮਬੰਦੀ ਰਾਹੀਂ ਹਜ਼ਾਰਾਂ ਮਜ਼ਦੂਰਾਂ ਦੀ ਰਿਹਾਈ ਅਤੇ ਮੁਆਵਜ਼ੇ ਵਿੱਚ ਯੋਗਦਾਨ ਪਾਇਆ ਹੈ।
ਉਨ੍ਹਾਂ ਦੀ ਅਗਵਾਈ ਹੇਠ ਕਮਿਊਨਿਟੀ ਪੈਰਾਲੀਗਲ ਤਿਆਰ ਕੀਤੇ ਗਏ ਹਨ ਅਤੇ ਨੌਟਿੰਘਮ ਯੂਨੀਵਰਸਿਟੀ ਦੀ "ਰਾਈਟਸ ਲੈਬ" ਨਾਲ ਸਹਿਯੋਗ ਰਾਹੀਂ ਗੈਰ-ਕਾਨੂੰਨੀ ਇੱਟ ਭੱਠਿਆਂ ਦੀ ਪਛਾਣ ਅਤੇ ਕਾਰਵਾਈ ਵਿੱਚ ਵੀ ਮਹੱਤਵਪੂਰਨ ਕੰਮ ਕੀਤਾ ਗਿਆ ਹੈ।
ਇਹ ਪੁਰਸਕਾਰ ਨੈਸ਼ਨਲ ਫਾਊਂਡੇਸ਼ਨ ਫਾਰ ਇੰਡੀਆ ਵੱਲੋਂ ਸਮਾਜਿਕ ਨਿਆਂ ਅਤੇ ਸੰਵਿਧਾਨਕ ਮੁੱਲਾਂ ਦੀ ਪ੍ਰਚਾਰਨਾ ਲਈ ਦਿੱਤਾ ਜਾਂਦਾ ਹੈ।