| ਕਾਦੀਆਂ ਪੁਲਿਸ ਵੱਲੋਂ ਗ੍ਰਿਫ਼ਤਾਰ ਆਰੋਪੀ ਸੋਹਣ ਸਿੰਘ ਉਰਫ਼ ਸੋਨੂੰ ਪੁਲਸ ਪਾਰਟੀ ਨਾਲ। (ਜ਼ੀਸ਼ਾਨ) |
ਕਾਦੀਆਂ, 21 ਦਸੰਬਰ (ਜ਼ੀਸ਼ਾਨ) – ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਕਪਤਾਨ ਪੁਲਿਸ ਹਰਗੋਬਿੰਦਪੁਰ ਦੀ ਨਿਗਰਾਨੀ ਹੇਠ ਥਾਣਾ ਕਾਦੀਆਂ ਦੇ ਮੁੱਖ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।
ਉਨ੍ਹਾਂ ਮੁਤਾਬਕ ਏ.ਐਸ.ਆਈ. ਗੁਰਨਾਮ ਸਿੰਘ ਨੇ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਵਿਕਾਸ ਮਾਰਬਲ, ਬਟਾਲਾ ਰੋਡ ਕਾਦੀਆਂ ਦੀ ਬੈਕਸਾਈਡ ਬਣੇ ਗੁਦਾਮ 'ਚੋਂ ਇਕ ਨੌਜਵਾਨ ਨੂੰ ਕਾਬੂ ਕੀਤਾ। ਪੁੱਛਗਿੱਛ 'ਤੇ ਉਸਨੇ ਆਪਣਾ ਨਾਮ ਸੋਹਣ ਸਿੰਘ ਉਰਫ਼ ਸੋਨੂੰ, ਪੁੱਤਰ ਸੇਵਾ ਸਿੰਘ, ਵਾਸੀ ਹਿੰਦੂ ਮੁਹੱਲਾ ਕਾਦੀਆਂ ਦੱਸਿਆ।
ਗੁਦਾਮ ਦੀ ਤਲਾਸ਼ੀ ਦੌਰਾਨ 90 ਗੱਟੂ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਕਾਦੀਆਂ ਵਿੱਚ ਧਾਰਾ 223 ਬੀ.ਐਨ.ਐਸ ਅਧੀਨ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।