ਕਾਦੀਆਂ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਪੰਜਾਬ ਅਧਿਆਪਕ ਰਾਜ ਪੁਰਸਕਾਰ ਪ੍ਰਾਪਤ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 6 ਅਕਤੂਬਰ (ਜ਼ੀਸ਼ਾਨ) – ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਨੰਦਪੁਰ ਸਾਹਿਬ ਵਿੱਚ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਅਧਿਆਪਕ ਰਾਜ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ।
ਡਾ. ਕੌਸ਼ਲ ਨੇ ਨਵੰਬਰ 2016 ਵਿੱਚ ਸਕੂਲ ਦੀ ਕਮਾਨ ਸੰਭਾਲੀ ਸੀ। ਉਸ ਵੇਲੇ ਸਕੂਲ ਦੀ ਹਾਲਤ ਕਾਫੀ ਪਿੱਛੜੀ ਹੋਈ ਸੀ, ਪਰ ਆਪਣੀ ਦੂਰਦਰਸ਼ੀ ਸੋਚ ਅਤੇ ਸਟਾਫ ਦੀ ਮਹਿਨਤ ਨਾਲ ਉਨ੍ਹਾਂ ਨੇ ਸਕੂਲ ਨੂੰ ਮਿਸਾਲ ਬਣਾਇਆ। ਵਿਦਿਆਰਥੀਆਂ ਦੀ ਗਿਣਤੀ 120 ਤੋਂ ਵੱਧ ਕੇ 600 ਤੱਕ ਪਹੁੰਚ ਗਈ ਹੈ। ਸਕੂਲ ਵਿੱਚ ਨਵੇਂ ਕਲਾਸਰੂਮ, ਵਿਗਿਆਨ ਤੇ ਮੈਥ ਲੈਬ, ਲਾਇਬ੍ਰੇਰੀ, ਆਰਟ ਐਂਡ ਕਰਾਫਟ ਰੂਮ, ਟੈਲੀਕਾਮ ਲੈਬ ਅਤੇ ਏ.ਸੀ. ਵਾਲੇ ਕਮਰੇ ਬਣਾਏ ਗਏ ਹਨ। ਡਾ. ਕੌਸ਼ਲ ਨੇ ਕਿਹਾ ਕਿ ਇਹ ਸਫਲਤਾ ਪੂਰੇ ਸਟਾਫ ਅਤੇ ਵਿਦਿਆਰਥੀਆਂ ਦੀ ਸਾਂਝੀ ਮਹਿਨਤ ਦਾ ਨਤੀਜਾ ਹੈ।