ਇਸ ਮੌਕੇ ਡਾ. ਸ਼ੁਭਨੀਤ ਕੁਮਾਰ ਨੇ ਦੱਸਿਆ ਕਿ ਇਹ ਮੁਹਿੰਮ ਤਿੰਨ ਦਿਨ ਤੱਕ ਚੱਲੇਗੀ ਅਤੇ ਸੀਆਚਸੀ ਦੀ ਟੀਮ ਘਰ-ਘਰ ਜਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਆਪਣੇ ਬੱਚਿਆਂ ਨੂੰ ਬੂੰਦਾਂ ਜ਼ਰੂਰ ਪਿਲਾਉਣ, ਭਾਵੇਂ ਪਹਿਲਾਂ ਵੀ ਪਿਲਾਈਆਂ ਹੋਣ।
![]() |
ਕਾਦੀਆਂ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਂਦਿਆਂ ਡਾ. ਸ਼ੁਭਨੀਤ ਕੁਮਾਰ ਅਤੇ ਸਟਾਫ। (ਜ਼ੀਸ਼ਾਨ) |
ਇਸ ਮੌਕੇ ਨੀਲਮ ਕੁਮਾਰੀ, ਸਤਪਾਲ ਸਿੰਘ, ਕਮਲੇਸ਼, ਉਰਮਿਲਾ ਅਤੇ ਸੀ.ਐਚ.ਸੀ. ਦਾ ਸਮੂਹ ਸਟਾਫ ਮੌਜੂਦ ਸੀ।