ਕਮਰੇ ਵਿੱਚ ਸੁੱਤੇ ਪਰਿਵਾਰ ਦੇ ਉੱਪਰ ਰਾਤ ਸਮੇਂ ਛੱਤ ਡਿੱਗੀ, ਵੱਡਾ ਹਾਦਸਾ ਹੋਣ ਤੋਂ ਬਚਿਆ



ਕਾਦੀਆਂ, 8 ਸਤੰਬਰ (ਜ਼ੀਸ਼ਾਨ): ਨਜ਼ਦੀਕੀ ਪਿੰਡ ਕਾਹਲਵਾਂ ਵਿੱਚ ਬੀਤੀ ਰਾਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਘਰ ਵਿੱਚ ਸੁੱਤੇ ਪਰਿਵਾਰਕ ਮੈਂਬਰਾਂ ਦੇ ਉੱਪਰ ਅਚਾਨਕ ਦੋਨਾਂ ਕਮਰਿਆਂ ਦੀਆਂ ਛੱਤਾਂ ਡਿੱਗ ਪਈਆਂ। ਖੁਸ਼ਕਿਸਮਤੀ ਨਾਲ ਸਾਰੇ ਪਰਿਵਾਰਕ ਮੈਂਬਰਾਂ ਦੀ ਜਾਨ ਬਚ ਗਈ, ਪਰ ਘਰ ਨੂੰ ਵੱਡਾ ਨੁਕਸਾਨ ਹੋਇਆ।

ਜਾਣਕਾਰੀ ਅਨੁਸਾਰ, ਬਲਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਅਤੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਇਸ ਘਰ ਵਿੱਚ ਰਹਿੰਦਾ ਹੈ। ਬੀਤੀ ਰਾਤ ਜਦੋਂ ਸਾਰੇ ਸੁੱਤੇ ਹੋਏ ਸਨ, ਤਦ ਹੀ ਦੋਨਾਂ ਕਮਰਿਆਂ ਦੀਆਂ ਛੱਤਾਂ ਮਿੱਟੀ ਸਮੇਤ ਅਚਾਨਕ ਡਿੱਗ ਗਈਆਂ। ਇਸ ਦੌਰਾਨ ਘਰ ਦੇ ਅੰਦਰ ਹਫੜਾ-ਦਫੜੀ ਮਚ ਗਈ ਅਤੇ ਸਾਰੇ ਮੈਂਬਰ ਤੁਰੰਤ ਬਾਹਰ ਨਿਕਲ ਆਏ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਛੱਤਾਂ ਡਿੱਗਣ ਨਾਲ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ ਅਤੇ ਪਰਿਵਾਰ ਇਸਨੂੰ ਦੁਬਾਰਾ ਬਣਾਉਣ ਦੇ ਯੋਗ ਨਹੀਂ ਹੈ। ਉਸਨੇ ਪੰਜਾਬ ਸਰਕਾਰ, ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਘਰ ਦੀਆਂ ਛੱਤਾਂ ਦੁਬਾਰਾ ਬਣਾਈਆਂ ਜਾ ਸਕਣ। ਇਸ ਵੇਲੇ ਉਹ ਆਪਣਾ ਸਾਰਾ ਸਮਾਨ ਨਜ਼ਦੀਕ ਭਰਾ ਦੇ ਘਰ ਰੱਖ ਕੇ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਿਹਾ ਹੈ। ਇਸ ਮੌਕੇ ਬਲਵਿੰਦਰ ਸਿੰਘ ਦੇ ਨਾਲ ਉਸਦਾ ਭਰਾ ਰੁਪਿੰਦਰ ਸਿੰਘ ਅਤੇ ਬਾਬਾ ਲਖਵਿੰਦਰ ਸਿੰਘ ਆਦਿ ਵੀ ਮੌਜੂਦ ਸਨ।

إرسال تعليق

© Qadian Times. All rights reserved. Distributed by ASThemesWorld