ਕਾਦੀਆਂ ਵਿੱਚ ਨਜਾਇਜ਼ ਖੋਖਿਆਂ ਤੇ ਰੇਹੜੀਆਂ ਕਾਰਨ ਲੋਕ ਪਰੇਸ਼ਾਨ, ਨਾਲੀਆਂ ਬਲੋਕ

ਨਗਰ ਕੌਂਸਲ ਦੇ ਕਰਮਚਾਰੀ ਨਾਲੇ ਉਪਰ ਰੱਖੇ ਖੋਖਿਆਂ ਹੇਠ ਸਫਾਈ ਕਰਦੇ ਹੋਏ, ਦੂਜੇ ਪਾਸੇ ਗਲੀਆਂ ‘ਚ ਖੜ੍ਹਾ ਗੰਦਾ ਪਾਣੀ। (ਜ਼ੀਸ਼ਾਨ)

ਕਾਦੀਆਂ, 5 ਸਤੰਬਰ (ਜ਼ੀਸ਼ਾਨ): ਕਾਦੀਆਂ ਸ਼ਹਿਰ ਚ ਕਈ ਥਾਵਾਂ ‘ਤੇ ਦੁਕਾਨਾਂ ਦੇ ਬਾਹਰ ਲੱਗੀਆਂ ਰੇਹੜੀਆਂ ਅਤੇ ਨਾਲਿਆਂ ਉੱਪਰ ਨਜਾਇਜ਼ ਖੋਖਿਆਂ ਕਾਰਨ ਨਾਲੀਆਂ ਦੀ ਸਫਾਈ ਪ੍ਰਭਾਵਿਤ ਹੋ ਰਹੀ ਹੈ। ਇਸ ਕਰਕੇ ਨਾਲੇ ਬਲੋਕ ਹੋਣ ਨਾਲ ਬਾਰਿਸ਼ ਦਾ ਪਾਣੀ ਗਲੀਆਂ ਅਤੇ ਘਰਾਂ ਵਿੱਚ ਵੜ ਰਿਹਾ ਹੈ, ਜਿਸ ਨਾਲ ਲੋਕ ਰੋਜ਼ਾਨਾ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।

ਕੁੱਝ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬਰਸਾਤ ਦੌਰਾਨ ਘਰਾਂ ਵਿੱਚ ਕਈ ਫੁੱਟ ਤੱਕ ਪਾਣੀ ਵੜ ਜਾਂਦਾ ਹੈ। ਹਾਲਾਂਕਿ ਨਗਰ ਕੌਂਸਲ ਵੱਲੋਂ ਸਫਾਈ ਪ੍ਰੋਜੈਕਟਾਂ ‘ਤੇ ਲੱਖਾਂ ਰੁਪਏ ਖਰਚੇ ਗਏ ਹਨ, ਪਰ ਇਹ ਨਜਾਇਜ਼ ਖੋਖਿਆਂ ਅਤੇ ਰੇਹੜੀਆਂ ਕਾਰਨ ਅਸਰਹੀਨ ਸਾਬਤ ਹੋ ਰਹੇ ਹਨ।

ਸਥਾਨਕ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਏਡੀਸੀ ਅਤੇ ਹੋਰ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਲਾਪਰਵਾਹ ਕਰਮਚਾਰੀਆਂ, ਨਾਲਿਆਂ ਤੇ ਨਜਾਇਜ਼ ਖੋਖੇਦਾਰਾਂ ਅਤੇ ਰੇਹੜੀਆਂ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਨਾਲੇ-ਨਾਲੀਆਂ ਬਲੋਕ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।


Post a Comment

© Qadian Times. All rights reserved. Distributed by ASThemesWorld