ਜਗਤ ਪੰਜਾਬੀ ਸਭਾ ਨੇ ਸੇਂਟ ਵਾਰਿਅਰਜ਼ ਸਕੂਲ ਦੇ ਸਹਿਯੋਗ ਨਾਲ ਬਾੜ੍ਹ ਪੀੜਤਾਂ ਲਈ ਤਿਰਪਾਲਾਂ ਕੀਤੀਆਂ ਭੇਂਟ

ਸਹਾਇਕ ਕਮਿਸ਼ਨਰ ਨੂੰ ਤਿਰਪਾਲਾਂ ਭੇਟ ਕਰਦੇ ਹੋਏ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਮੁਕੇਸ਼ ਵਰਮਾ ਅਤੇ ਉਪ ਪ੍ਰਧਾਨ ਸਰਵਨ ਸਿੰਘ ਧੰਦਲ ਆਦਿ। (ਜ਼ੀਸ਼ਾਨ)

ਕਾਦੀਆਂ, 1 ਸਤੰਬਰ (ਜ਼ੀਸ਼ਾਨ): ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਆਈ ਬਾੜ੍ਹ ਵਿੱਚ ਹੋਈ ਤਬਾਹੀ ਅਤੇ ਘਰੋਂ ਬੇਘਰ ਹੋਏ ਲੋਕਾਂ ਲਈ ਜਗਤ ਪੰਜਾਬੀ ਸਭਾ ਦੀ ਸੂਬਾ ਇਕਾਈ ਵੱਲੋਂ ਸੇਂਟ ਵਾਰਿਅਰਜ਼ ਸਕੂਲ ਦੇ ਸਹਿਯੋਗ ਨਾਲ ਤਿਰਪਾਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਟ ਕੀਤੀਆਂ ਗਈਆਂ। ਇਹ ਤਿਰਪਾਲਾਂ ਉਨ੍ਹਾਂ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਆਪਣੇ ਅਤੇ ਆਪਣੇ ਪਸ਼ੂਆਂ ਨੂੰ ਬਾਰਿਸ਼ ਤੋਂ ਬਚਾਉਣ ਲਈ ਇਸ ਦੀ ਲੋੜ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਤ ਪੰਜਾਬੀ ਸਭਾ ਕੈਨੇਡਾ ਦੀ ਸੂਬਾ ਇਕਾਈ ਦੇ ਪ੍ਰਾਂਤੀ ਪ੍ਰਧਾਨ ਮੁਕੇਸ਼ ਵਰਮਾ, ਉਪ ਪ੍ਰਧਾਨ ਅਤੇ ਡਾਇਰੈਕਟਰ ਸੇਂਟ ਵਾਰਿਅਰਜ਼ ਸਕੂਲ ਸਰਵਨ ਸਿੰਘ ਧੰਦਲ ਅਤੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਮਕੌੜਾ ਪੱਤਨ, ਡੇਰਾ ਬਾਬਾ ਨਾਨਕ ਅਤੇ ਕਲਾਨੌਰ ਖੇਤਰਾਂ ਵਿੱਚ ਲੋਕਾਂ ਨੂੰ ਤਿਰਪਾਲਾਂ ਦੀ ਲੋੜ ਹੈ। ਇਸ ਜਾਣਕਾਰੀ ਤੋਂ ਬਾਅਦ ਉਨ੍ਹਾਂ ਵੱਲੋਂ ਤਿਰਪਾਲਾਂ ਸਹਾਇਕ ਕਮਿਸ਼ਨਰ ਰੂਪਿੰਦਰਪਾਲ ਨੂੰ ਝਬਕੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਜਾ ਕੇ ਭੇਟ ਕੀਤੀਆਂ ਗਈਆਂ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਜਗਤ ਪੰਜਾਬੀ ਸਭਾ ਵੱਲੋਂ ਪਾਣੀ ਦੀਆਂ ਬੋਤਲਾਂ, ਬਿਸਕੁਟ ਅਤੇ ਹੋਰ ਖਾਦ ਸਮੱਗਰੀ ਬਾਢ਼ ਪੀੜਤਾਂ ਨੂੰ ਵੱਖ-ਵੱਖ ਥਾਵਾਂ ‘ਤੇ ਦਿੱਤੀ ਗਈ ਸੀ।

ਸਰਵਣ ਸਿੰਘ ਧੰਦਲ, ਜਗਤ ਪੰਜਾਬੀ ਸਭਾ ਦੇ ਪ੍ਰਧਾਨ ਮੁਕੇਸ਼ ਵਰਮਾ ਐਸਡੀਐਮ ਦੀਨਾਨਗਰ ਜਸਪਿੰਦਰ ਸਿੰਘ ਦੇ ਨਾਲ। (ਜ਼ੀਸ਼ਾਨ)

ਇਸ ਮੌਕੇ ਤੇ ਐਸ.ਡੀ.ਐਮ. ਦਿਨਾਨਗਰ ਜਸਪਿੰਦਰ ਸਿੰਘ IAS ਨੇ ਕਿਹਾ ਕਿ ਜ਼ਿਲ੍ਹੇ ਦੇ ਸੈਂਕੜੇ ਪਿੰਡ ਬਾਢ਼ ਨਾਲ ਪ੍ਰਭਾਵਿਤ ਹਨ ਜਿੱਥੇ ਰਾਹਤ ਸਮੱਗਰੀ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਜਗਤ ਪੰਜਾਬੀ ਸਭਾ ਅਤੇ ਸੇਂਟ ਵਾਰਿਅਰਜ਼ ਸਕੂਲ ਵਰਗੀਆਂ ਕਈ ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ। ਉਨ੍ਹਾਂ ਅਮੀਰ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਬਾਢ਼ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਮਿਲ ਕੇ ਇਸ ਮੁਸੀਬਤ ਤੋਂ ਛੁਟਕਾਰਾ ਪਾਇਆ ਜਾ ਸਕੇ।

ਇਸ ਮੌਕੇ ਉਨ੍ਹਾਂ ਦੇ ਨਾਲ ਗੁਲਾਬਸੂਟਸ ਦੇ ਮਾਲਕ ਸੰਦੀਪ ਚੌਧਰੀ ਵੀ ਮੌਜੂਦ ਸਨ।

إرسال تعليق

© Qadian Times. All rights reserved. Distributed by ASThemesWorld