ਮੇਰਾ ਯੁਵਾ ਭਾਰਤ ਗੁਰਦਾਸਪੁਰ ਵੱਲੋਂ ਲਗਾਇਆ ਮੈਡੀਕਲ ਕੈਂਪ ਚ ਮਰੀਜ਼ਾਂ ਦੀ ਜਾਂਚ ਕਰਦਿਆਂ ਡਾਕਟਰਾਂ ਦੀ ਟੀਮ। (ਜ਼ੀਸ਼ਾਨ) |
ਕਾਦੀਆਂ, 11 ਸਤੰਬਰ (ਜ਼ੀਸ਼ਾਨ)– ਭਾਰਤ ਸਰਕਾਰ ਦੁਆਰਾ ਚਲਾਏ ਗਏ ਅਭਿਆਨ ਆਪਣਾ ਮਿੱਤਰ ਪੰਜਾਬ ਦੇ ਸਾਥ ਨਾਲ ਮੇਰਾ ਯੁਵਾ ਭਾਰਤ ਗੁਰਦਾਸਪੁਰ ਦੇ ਯੂਥ ਅਫਸਰ ਮੈਡਮ ਸੰਦੀਪ ਕੌਰ ਦੀ ਅਗਵਾਈ ਹੇਠ ਹੜ ਪੀੜਤਾਂ ਦੀ ਸਿਹਤ ਸਮੱਸਿਆ ਲਈ ਮੈਡੀਕਲ ਕੈਂਪ ਪਿੰਡਾਂ ਦੇ ਵਿੱਚ ਲਗਾਏ ਗਏ। ਜਿਸ ਵਿੱਚ ਪਿੰਡਾਂ ਵਿੱਚ ਸ਼ੁਰੂਆਤ ਕੀਤੀ ਗਈ ਅਤੇ ਇਸ ਦੌਰਾਨ ਬਾਬਾ ਅਜੀਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਕੀਤਾ ਗਿਆ। ਲਗਾਏ ਗਏ ਕੈਂਪ ਦੌਰਾਨ ਡਾਕਟਰਾਂ ਦੀ ਟੀਮਾਂ ਵਿੱਚ ਪਿੰਡ ਬਿਧੀਪੁਰ ਤੋਂ ਡਾਕਟਰ ਸੰਤੋਖ ਰਾਜ ਤੇ ਉਨਾਂ ਦੇ ਸਾਥੀਆਂ ਦੁਆਰਾ ਲੋਕਾਂ ਦਾ ਚੈੱਕ ਅਪ ਕੀਤਾ ਗਿਆ। ਜਿਸ ਵਿੱਚ 150 ਲੋਕਾਂ ਦੇ ਮੁਫ਼ਤ ਚੈਕ ਅਪ ਕੀਤੇ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਦੌਰਾਨ ਇਕੱਤਰ ਹੋਏ ਲੋਕਾਂ ਦੇ ਵੱਲੋਂ ਭਾਰਤ ਸਰਕਾਰ ਦੁਆਰਾ ਚਲਾਏ ਗਏ ਅਭਿਆਨ ਆਪਣਾ ਮਿੱਤਰ ਪੰਜਾਬ ਦੇ ਸਾਥ ਨਾਲ ਮੇਰਾ ਯੁਵਾ ਭਾਰਤ ਗੁਰਦਾਸਪੁਰ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।
ਇਸ ਮੌਕੇ ਯੂਥ ਅਫਸਰ ਮੈਡਮ ਸੰਦੀਪ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰਦਾਸਪੁਰ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਹੀ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ। ਅਤੇ ਹਰੇਕ ਵਿਅਕਤੀ ਦਾ ਪਹਿਲ ਦੇ ਆਧਾਰ ਤੇ ਚੈੱਕ ਅਪ ਕੀਤਾ ਜਾਵੇਗਾ।