ਹੜ ਪੀੜਤਾਂ ਲਈ ਪਿੰਡ ਘੋਨੇਵਾਲਾ ਵਿਖੇ ਮੈਡੀਕਲ ਕੈਂਪ ਲਗਾਉਂਦੇ ਹੋਏ ਆਰਐਮਪੀ ਡਾਕਟਰਾਂ ਦੀ ਟੀਮ। (ਜ਼ੀਸ਼ਾਨ) |
ਕਾਦੀਆਂ, 11 ਸਤੰਬਰ (ਜ਼ੀਸ਼ਾਨ)– ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ.) ਜ਼ਿਲ੍ਹਾ ਗੁਰਦਾਸਪੁਰ ਦੇ ਆਰ.ਐਮ.ਪੀ ਡਾਕਟਰਾਂ ਵੱਲੋਂ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਡਾ. ਚਮਨ ਲਾਲ ਬਟਾਲਾ ਤੇ ਜ਼ਿਲ੍ਹਾ ਜਨਰਲ ਸਕੱਤਰ ਡਾ. ਅਸ਼ੋਕ ਕੁਮਾਰ ਬਟਾਲਾ ਦੀ ਪ੍ਰਧਾਨਗੀ ਹੇਠ ਹੜ ਪੀੜਤਾਂ ਲਈ ਪਿੰਡ ਘੋਨੇਵਾਲਾ ਅਤੇ ਮਾਸੀਵਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ।
ਇਸ ਮੌਕੇ ਡਾ. ਲਖਵਿੰਦਰ ਸਿੰਘ ਸੰਧੂ ਔਲਖ (ਜ਼ਿਲ੍ਹਾ ਪ੍ਰੈੱਸ ਸਕੱਤਰ) ਨੇ ਦੱਸਿਆ ਕਿ ਹੜ ਪੀੜਤ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ, ਖਾਣ-ਪੀਣ ਬਾਰੇ ਸਲਾਹਾਂ, ਦੇਸੀ ਟੋਟਕੇ ਅਤੇ ਹੈਲਥ ਟਿਪਸ ਦਿੱਤੀਆਂ ਗਈਆਂ। ਕੈਂਪ ਦੌਰਾਨ ਅਣਗਿਣਤ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਫ਼ਰੀ ਦਵਾਈਆਂ ਵੰਡੀਆਂ ਗਈਆਂ।
ਇਸ ਮੈਡੀਕਲ ਸੇਵਾ ਵਿੱਚ ਡਾ. ਸੁਖਵਿੰਦਰ ਸਿੰਘ ਦਰਦੀ, ਡਾ. ਲਖਵਿੰਦਰ ਸਿੰਘ ਸੰਧੂ ਔਲਖ, ਹੀਰਾ ਸਿੰਘ ਅਤਰੀ ਜੈਤੋ ਸਰਜਾ, ਡਾ. ਚਰਨਦਾਸ ਕੰਡਿਆਲ, ਸਤਨਾਮ ਸਿੰਘ ਦਾਲਮ, ਬਾਊ ਰਾਮ ਬਟਾਲਾ, ਦਲੀਪ ਸਿੰਘ ਬਟਾਲਾ, ਮਨਜੀਤ ਸਿੰਘ ਬਟਾਲਾ, ਗੁਰਦੇਵ ਸਿੰਘ ਬਟਾਲਾ, ਸੁਖਵਿੰਦਰ ਮਸੀਹ, ਰਾਜਪਾਲ ਗਾਂਧੀ ਕੈਂਪ ਬਟਾਲਾ, ਸਵਿੰਦਰ ਸਿੰਘ ਫੈਜਪੁਰਾ, ਡਾ. ਹਰਪ੍ਰੀਤ ਸਿੰਘ ਘੋਨੇਵਾਲਾ, ਡਾ. ਬੱਗਾ ਸਿੰਘ ਝੰਗੀ ਪੰਨਵਾਂ, ਸਰਪੰਚ ਅਮਰਜੀਤ ਸਿੰਘ ਘੋਨੇਵਾਲਾ, ਡਾ. ਲਖਵਿੰਦਰ ਸਿੰਘ ਗਵਾਰਾ ਅਤੇ ਹੋਰ ਆਰ.ਐਮ.ਪੀ ਡਾਕਟਰ ਹਾਜ਼ਰ ਰਹੇ।