ਸੋਨਾ ਬਾਜਵਾ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਨਪ੍ਰੀਤ ਕੌਰ ਦੇ ਹੱਕ ਵਿੱਚ ਕੀਤੀ ਵੋਟ ਅਪੀਲ

ਸੋਨਾ ਬਾਜਵਾ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਨਪ੍ਰੀਤ ਕੌਰ ਦੇ ਹੱਕ ਵਿੱਚ ਵੋਟ ਅਪੀਲ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 7 ਦਸੰਬਰ (ਜ਼ੀਸ਼ਾਨ) – ਜੋਨ ਤੁਗਲਵਾਲ ਤੋਂ ਜ਼ਿਲਾ ਪ੍ਰੀਸ਼ਦ ਦੇ ਉਮੀਦਵਾਰ ਅਮਨਪ੍ਰੀਤ ਕੌਰ ਦੇ ਪਤੀ ਅਤੇ ਆਪ ਦੇ ਸੀਨੀਅਰ ਆਗੂ ਅਤੇ ਐਕਸ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੋਨਾ ਬਾਜਵਾ, ਜਸਪਾਲ ਸਿੰਘ ਪੰਧੇਰ ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ, ਸੰਮਤੀ ਮੈਬਰ ਦੇ ਉਮੀਦਵਾਰ ਸੋਹਣ ਸਿੰਘ ਨੈਨੇਕੋਟ, ਸੀਨੀਅਰ ਆਗੂ ਹਰਜੀਤ ਸਿੰਘ ਟਿੱਕਾ, ਸੁਖਦੇਵ ਸਿੰਘ ਗੋਲਡੀ, ਅਜੈ ਠਾਕੁਰ ਸਰਪੰਚ ਗੋਸ਼ਤ, ਬਲਬੀਰ ਸਿੰਘ ਧਾਵਾ, ਸਤਿੰਦਰ ਸਿੰਘ ਸਾਬਕਾ ਸਰਪੰਚ ਛੀਨਾ ਰੇਤ ਵਾਲਾ, ਸੁਰਿੰਦਰਪਾਲ ਸਿੰਘ ਫ਼ੌਜੀ, ਹਰਮਨਜੀਤ ਸਿੰਘ ਬਾਜਵਾ, ਇੰਦਰਜੀਤ ਚੱਕ ਸਰੀਫ, ਗੁਰਵਿੰਦਰ ਸਿੰਘ ਸਰਪੰਚ ਬਜਾੜ, ਸ਼ੈਲੀ ਚੱਕ ਸਰੀਫ, ਨਿਰਮਲ ਸਿੰਘ ਫੌਜੀ, ਸੁਖਜਿੰਦਰ ਸਿੰਘ ਸਲਾਹਪੁਰ, ਮਨਜੀਤ ਸਿੰਘ ਬੰਟੀ, ਸਮੇਤ ਵੱਡੀ ਗਿਣਤੀ ਵਿੱਚ ਆਪ ਆਗੂਆਂ ਜੋਨ ਦੇ ਪਿੰਡ ਕੋਟ ਧੰਦਲ, ਚਮਿਆਰੀ, ਜੋਗੀ ਚੀਮਾ, ਗਿੱਲ ਮੰਝ, ਛੀਨਾ ਰੇਤ ਵਾਲਾ, ਰੂੜਾ ਬੁੱਟਰ, ਕੱਲੂ ਸੋਹਲ ਸਮੇਤ ਦਰਜਨ ਦੇ ਕਰੀਬ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ। ਇਹਨਾਂ ਚੋਣ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੇ ਹਾਜ਼ਰੀ ਭਰੀ।
ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਮਨਪ੍ਰੀਤ ਕੌਰ ਦੇ ਪਤੀ ਸੋਨਾ ਬਾਜਵਾ ਨੇ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪਤਨੀ ਦੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਤੇ ਆਪ ਦੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਸ. ਭਗਵੰਤਮਾਨ ਸਰਕਾਰ ਵੱਲੋਂ  ਕੀਤੇ ਜਾ ਰਹੇ ਕੰਮਾਂ ਤੋਂ ਲੋਕ ਖੁਸ਼ ਹਨ ਅਤੇ ਸਰਕਾਰ ਦੇ ਕੀਤੇ ਕੰਮਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਰਿਕਾਰਡ ਤੌਰ ਵੋਟਾਂ ਨਾਲ ਜਿਤਾਉਣਗੇ।
ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ ਸਰਪੰਚ ਜੋਗੀ ਚੀਮਾ, ਸੰਦੀਪ ਸਿੰਘ ਸਰਪੰਚ ਚਮਿਆਰੀ, ਪ੍ਰੇਮ ਸਿੰਘ, ਸੁਲੱਖਣ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਮਨਪ੍ਰੀਤ ਸਿੰਘ ਸਰਪੰਚ ਕੋਟ ਧੰਦਲ, ਧੰਨਾ ਸਿੰਘ, ਪ੍ਰਤਾਪ ਸਿੰਘ ਸਰਪੰਚ ਰੂੜਾ ਬੁੱਟਰ, ਰਘਬੀਰ ਸਿੰਘ ਮੈਂਬਰ ਰੂੜਾ ਬੁੱਟਰ, ਧਰਮ ਸਿੰਘ, ਸੁਰਿੰਦਰ ਸਿੰਘ, ਫ਼ਕੀਰ ਸਿੰਘ, ਡਾ. ਨਾਨਕ ਸਿੰਘ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


Post a Comment

© Qadian Times. All rights reserved. Distributed by ASThemesWorld