| ਰੇਲਵੇ ਲਾਈਨ ਨੇੜੇ ਮਿਲਿਆ ਸ਼ਵ ਅਤੇ ਮੌਕੇ 'ਤੇ ਮੌਜੂਦ ਪੁਲਿਸ ਤੇ ਆਰਪੀਐਫ ਟੀਮ। (ਜ਼ੀਸ਼ਾਨ) |
ਕਾਦੀਆਂ, 10 ਦਸੰਬਰ (ਜ਼ੀਸ਼ਾਨ) – ਲਗਭਗ 25 ਦਿਨਾਂ ਤੋਂ ਲਾਪਤਾ ਇਕ ਵਿਅਕਤੀ ਦਾ ਸ਼ਵ ਕਾਦੀਆਂ ਦੇ ਬੁੱਟਰ ਰੋਡ ਫਾਟਕ ਨੇੜੇ ਰੇਲਵੇ ਲਾਈਨ ਕੋਲ ਝਾੜੀਆਂ ਵਿੱਚ ਮਿਲਿਆ ਹੈ। ਸ਼ਵ ਦੀ ਪਹਿਚਾਣ ਪਰਿਵਾਰਕ ਮੈਂਬਰਾਂ ਨੇ ਕੀਤੀ, ਜਿਸ ਤੋਂ ਬਾਅਦ ਆਰ.ਪੀ.ਐਫ. ਵੱਲੋਂ ਸ਼ਵ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਥਾਣਾ ਕਾਦੀਆਂ ਦੇ ਐੱਸ.ਐਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ 15 ਨਵੰਬਰ ਨੂੰ ਪਰਿਵਾਰ ਨੇ ਲਾਪਤਾ ਹੋਣ ਦੀ ਸੁਚਨਾ ਦਿੱਤੀ ਸੀ। ਮੌਕੇ 'ਤੇ ਪਹੁੰਚੇ ਪਰਿਵਾਰ ਨੇ ਸ਼ਵ ਰਤਨ ਲਾਲ (ਉਮਰ ਲਗਭਗ 60 ਸਾਲ), ਨਿਵਾਸੀ ਸੰਤ ਨਗਰ, ਵਜੋਂ ਪਛਾਣਿਆ। ਪਰਿਵਾਰ ਅਨੁਸਾਰ ਰਤਨ ਲਾਲ ਸਵੇਰੇ ਸੈਰ ਲਈ ਨਿਕਲੇ ਸਨ ਪਰ ਵਾਪਸ ਨਾ ਆਏ।
ਰਤਨ ਲਾਲ ਦੇ ਪੁੱਤਰ ਪ੍ਰਵੇਸ਼ ਕੁਮਾਰ ਨੇ ਮਾਮਲੇ ਦੀ ਗੰਭੀਰ ਜਾਂਚ ਦੀ ਮੰਗ ਕੀਤੀ ਹੈ। ਆਰ.ਪੀ.ਐਫ. ਨੇ ਦੱਸਿਆ ਕਿ ਸ਼ਵ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਨੂੰਨੀ ਕਾਰਵਾਈ ਜਾਰੀ ਹੈ।